14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਅਸਲ੍ਹੇ ਤੇ ਚੋਰੀ ਦੇ ਸਾਮਾਨ ਸਣੇ ਕਾਬੂ <br/>

Ad Position 21
No active advertisement
ਅਜੀਤ ਡੈਸਕ 08-03-2026
ਫ਼ਿਰੋਜ਼ਪੁਰ, 7 ਮਾਰਚ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਇਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੈਂਬਰਾਂ ਨੂੰ ਨਾਜਾਇਜ਼ ਅਸਲੇ ਅਤੇ ਚੋਰੀ ਕੀਤੇ ਸਾਮਾਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਕਾਰ, ਮੋਟਰਸਾਈਕਲ ਅਤੇ ਘਰੇਲੂ ਵਰਤੋਂ ਦਾ ਸਾਮਾਨ ਬਰਾਮਦ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲਾਈਟਾਂ ਵਾਲੇ ਚੌਂਕ ਫ਼ਿਰੋਜ਼ਪੁਰ ਕੈਂਟ ਵਿਖੇ ਗਸ਼ਤ 'ਤੇ ਤਾਇਨਾਤ ਸੀ | ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲੁਧਿਆਣਾ ਅਤੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਤਿੰਨ ਨੌਜਵਾਨ, ਜੋ ਚੋਰੀਆਂ ਅਤੇ ਲੁੱਟਾਂ-ਖੋਹਾਂ ਦੇ ਆਦੀ ਹਨ, ਚੋਰੀ ਦਾ ਸਾਮਾਨ ਵੇਚਣ ਲਈ ਫ਼ਿਰੋਜ਼ਪੁਰ ਵੱਲ ਆ ਰਹੇ ਹਨ | ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੈ ਉਰਫ਼ ਵਿਜੈ ਵਾਸੀ ਸਲੇਮ ਟਾਬਰੀ, ਲੁਧਿਆਣਾ, ਦਵਿੰਦਰ ਉਰਫ਼ ਦੇਬੂ ਵਾਸੀ ਇੰਦਰਾ ਕਾਲੋਨੀ, ਫ਼ਿਰੋਜ਼ਪੁਰ ਕੈਂਟ, ਸੂਰਜ ਉਰਫ਼ ਪਿੰਨੀ ਵਾਸੀ ਖਟੀਕ ਮੰਡੀ, ਫ਼ਿਰੋਜ਼ਪੁਰ ਕੈਂਟ ਵਜੋਂ ਹੋਈ ਹੈ | ਪੁਲਿਸ ਨੇ ਚੁੰਗੀ ਨੰਬਰ 7 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਇਨ੍ਹਾਂ ਮੁਲਜ਼ਮਾਂ ਨੂੰ ਦਬੋਚ ਲਿਆ | ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਵੋਕਸਵੈਗਨ ਵੈਂਟੋ ਕਾਰ (ਨੰਬਰ ਡੀ.ਐੱਲ 3 ਸੀ.ਬੀ.ਐੱਮ 8942, ਇਕ ਬਿਨਾਂ ਨੰਬਰੀ ਹੀਰੋ ਡੀਲਕਸ ਮੋਟਰਸਾਈਕਲ, ਇਕ 32 ਬੋਰ ਦੇਸੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ, ਇਕ ਵਾਸ਼ਿੰਗ ਮਸ਼ੀਨ ਤੇ ਇਕ ਫ਼ਰਿਜ ਬਰਾਮਦ ਕੀਤੀ ਗਈ | ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਵਾਰਦਾਤਾਂ ਦਾ ਖ਼ੁਲਾਸਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਹਾਰਮਨੀ ਆਯੁਰਵੇਦ ਕਾਲਜ 'ਚ ਕਥਾ ਦਾ ਸ਼ੁੱਭ ਆਰੰਭ <br/> ਅਗਲੀ ਖ਼ਬਰ ਤਲਵੰਡੀ ਭਾਈ ਵਿਖੇ ਨਗਰ ਕੌਂਸਲ ਕਾਮਿਆਂ ਅਤੇ ਸੇਵਾ ਮੁਕਤ ਮੁਲਾਜ਼ਮ ਜਥੇਬੰਦੀਆਂ ਦੀ ਹੋਈ ਸਾਂਝੀ ਇਕੱਤਰਤਾ
Ad Position 24