15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਵਿਸ਼ੇਸ਼ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 08-03-2026
ਫ਼ਿਰੋਜ਼ਪੁਰ, 7 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਰਾਜਨੀਤੀ ਵਿਗਿਆਨ ਵਿਭਾਗ ਵਲੋਂ 'ਸੰਵਿਧਾਨਕ ਜ਼ਿੰਮੇਵਾਰੀਆਂ ਮੂਲ ਕਰਤੱਵ' ਵਿਸ਼ੇ 'ਤੇ ਇਕ ਵਿਸ਼ੇਸ਼ ਵਿਆਖਿਆਨ ਦਾ ਆਯੋਜਨ ਕੀਤਾ ਗਿਆ | ਇਸ ਵਿਆਖਿਆਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਮੂਲ ਕਰਤੱਵਾਂ ਬਾਰੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਫ਼ਰਜ਼ਾਂ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸੁਸ਼੍ਰੀ ਕੋਮਲਪ੍ਰੀਤ ਕੌਰ ਨੇ ਪੀਅਰ ਟੀਚਿੰਗ ਲਰਨਿੰਗ ਐਂਡ ਆਈ.ਕੇ.ਐੱਸ. ਸੀਰੀਜ਼ ਦੇ ਅਧੀਨ ਵਕਤਾ ਵਜੋਂ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਵਿਚ ਵਰਣਿਤ ਮੂਲ ਕਰਤੱਵਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਹ ਵੀ ਸਮਝਾਇਆ ਕਿ ਹਰ ਨਾਗਰਿਕ ਨੂੰ ਦੇਸ਼ ਦੀ ਏਕਤਾ, ਅਖੰਡਤਾ, ਵਾਤਾਵਰਨ ਦੀ ਸੁਰੱਖਿਆ ਤੇ ਸਮਾਜਿਕ ਸਦਭਾਵਨਾ ਨੂੰ ਬਣਾਈ ਰੱਖਣ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਪ੍ਰੋਗਰਾਮ ਦੇ ਕੋਆਰਡੀਨੇਟਰ ਡਾ.ਰੁਕਿੰਦਰ ਕੌਰ ਮੁਖੀ ਤੇ ਸਹਾਇਕ ਪ੍ਰੋਫੈਸਰ ਰਾਜਨੀਤੀ ਵਿਗਿਆਨ ਵਿਭਾਗ ਵਲੋਂ ਕੀਤਾ ਗਿਆ | ਉਨ੍ਹਾਂ ਨੇ ਦੂਸਰੇ ਵਕਤਾ ਬਾਰੇ ਪਹਿਚਾਣ ਦੱਸਦਿਆਂ ਲੋਕਤਾਂਤਰਿਕ ਸਮਾਜ ਵਿਚ ਸੰਵਿਧਾਨਕ ਮੁੱਲਾਂ ਦੀ ਸਮਝ ਤੇ ਉਨ੍ਹਾਂ ਦੀ ਪਾਲਣਾ ਦੇ ਮਹੱਤਵ 'ਤੇ ਚਾਨਣ ਪਾਇਆ | ਇਹ ਲੈਕਚਰ ਬਹੁਤ ਹੀ ਗਿਆਨਵਰਧਕ ਰਿਹਾ | ਵਿਦਿਆਰਥੀਆਂ ਨੇ ਇਸ ਸੈਸ਼ਨ ਤੋਂ ਸੰਵਿਧਾਨ ਪ੍ਰਤੀ ਆਪਣੇ ਕਰਤਬਾਂ ਬਾਰੇ ਹੋਰ ਵਧੀਆ ਸਮਝ ਪ੍ਰਾਪਤ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਰੁਕਿੰਦਰ ਕੌਰ ਮੁਖੀ ਅਤੇ ਸਹਾਇਕ ਪ੍ਰੋਫੈਸਰ ਰਾਜਨੀਤੀ ਵਿਗਿਆਨ ਵਿਭਾਗ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਖੋਸਾ ਦਲ ਸਿੰਘ ਤੋਂ ਤਲਵੰਡੀ ਸੜਕ ਦਾ ਸ਼ੰਕਰ ਕਟਾਰੀਆ ਨੇ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਇਨਕਮ ਟੈਕਸ ਵਿਭਾਗ ਦੀ ਮੀਟਿੰਗ 'ਚ ਐਡਵਾਂਸ ਟੈਕਸ ਬਾਰੇ ਅਹਿਮ ਚਰਚਾ <br/>
Ad Position 24