08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਰਸੀਦੀ ਟਿਕਟਾਂ ਨਾ ਮਿਲਣ ਕਾਰਨ ਲੋਕ ਪੇ੍ਰਸ਼ਾਨ- ਅਗਰਵਾਲ

Ad Position 21
No active advertisement
ਅਜੀਤ ਡੈਸਕ 11-03-2026
ਮੁੱਦਕੀ, 10 ਮਾਰਚ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਹੁੰਦੀਆਂ ਰਸੀਦੀ ਟਿਕਟਾਂ ਨਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਕਿਉਂਕਿ ਲੋਕਾਂ ਨੂੰ ਸਰਕਾਰੀ ਜਾਂ ਗ਼ੈਰ ਸਰਕਾਰੀ ਕੰਮਾਂ ਲਈ ਰਸੀਦੀ ਟਿਕਟਾਂ ਦੀ ਜ਼ਰੂਰਤ ਹੁੰਦੀ ਹੈ, ਪਰ ਰਸੀਦੀ ਟਿਕਟਾਂ ਦੀ ਘਾਟ ਕਾਰਨ ਲੋਕਾਂ ਦੇ ਕੰਮ ਅਧੂਰੇ ਰਹਿ ਜਾਂਦੇ ਹਨ | ਇਸ ਸਬੰਧੀ ਉੱਘੇ ਸਮਾਜ ਸੇਵੀ ਫ਼ਕੀਰ ਚੰਦ ਅਗਰਵਾਲ ਨੇ ਦੱਸਿਆ ਕਿ ਰਸੀਦੀ ਟਿਕਟਾਂ ਜੋ ਕਿ ਕੁਝ ਸਾਲ ਪਹਿਲਾਂ ਡਾਕ ਘਰਾਂ ਵਿਚੋਂ ਆਮ ਮਿਲ ਜਾਂਦੀਆਂ ਸਨ, ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਵੱਲੋਂ ਡਾਕਖ਼ਾਨੇ ਵਿਚੋਂ ਰਸੀਦੀ ਟਿਕਟਾਂ ਬੰਦ ਕਰ ਦੇਣ ਕਰਕੇ ਲੋਕ ਰਸੀਦੀ ਟਿਕਟ ਲੈਣ ਲਈ ਥਾਂ-ਥਾਂ ਭਟਕ ਡਾਢੇ ਪੇ੍ਰਸ਼ਾਨ ਹੋਏ ਪਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਰਸੀਦੀ ਟਿਕਟਾਂ ਦੀ ਸਪਲਾਈ ਡਾਕ ਘਰਾਂ ਵਿਚੋਂ ਫਿਰ ਤੋਂ ਸ਼ੁਰੂ ਕਰੇ ਤਾਂ ਜੋ ਲੋਕਾਂ ਨੂੰ ਆਪਣੀ ਜ਼ਰੂਰੀ ਲੋੜਾਂ ਵਿਚ ਕੰਮ ਆਉਣ ਵਾਲੀਆਂ ਰਸੀਦੀ ਟਿਕਟਾਂ ਮਿਲ ਸਕਣ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਪੱਤਰਕਾਰ ਨੂੰ ਵਿਧਾਨ ਸਭਾ ਵਿਚ ਤਲਬ ਕਰਵਾਉਣਾ ਵਿਧਾਇਕ ਦੀ ਬੌਖਲਾਹਟ ਦਾ ਸਬੂਤ-ਪੀਹੇਵਾਲੀ
Ad Position 24