ਫਿਰੋਜ਼ਪੁਰ, 10 ਮਾਰਚ (ਗੁਰਿੰਦਰ ਸਿੰਘ)-ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਕਰਨ ਦੇ ਇਰਾਦੇ ਨਾਲ ਗਿਫਟਿੰਗ ਸਮਾਈਲਸ ਖ਼ੁਸ਼ੀਓਾ ਕਾ ਕਾਰਵਾਂ ਪ੍ਰੋਜੈਕਟ ਤਹਿਤ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਅਤੇ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਨੇ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਅਭਿਆਨ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ | ਜਿਸ ਦੇ ਤਹਿਤ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲ ਬੈਗ, ਪਾਣੀ ਦੀਆਂ ਬੋਤਲਾਂ, ਕੱਪੜੇ, ਸਟੇਸ਼ਨਰੀ, ਟਿਫ਼ਨ ਅਤੇ ਹੋਰ ਵਸਤੂਆਂ ਪ੍ਰਦਾਨ ਕੀਤੀਆਂ ਜਾਣਗੀਆਂ | ਦਾਸ ਐਂਡ ਬ੍ਰਾਊਨ ਸਕੂਲ ਦੀ ਪਿ੍ੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਕੂਲ ਵਿਚ ਆਯੋਜਿਤ ਕੀਤਾ ਗਿਆ ਸੀ | ਜਿਸ ਵਿਚ ਮਯੰਕ ਫਾਊਾਡੇਸ਼ਨ ਅਤੇ ਰੋਟਰੀ ਕਲੱਬ ਡਾਇਮੰਡ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਸਕੂਲ ਦੁਆਰਾ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ | ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਨੇ ਕਿਹਾ ਕਿ ਦਾਸ ਐਂਡ ਬ੍ਰਾਊਨ ਸਕੂਲ ਅਸਲ ਵਿਚ ਇਕ ਵਿੱਦਿਅਕ ਸੰਸਥਾ ਦੇ ਨਾਲ-ਨਾਲ ਇਕ ਸਮਾਜਿਕ ਸੰਸਥਾ ਵੀ ਹੈ, ਜੋ ਬੱਚਿਆਂ ਵਿਚ ਖ਼ੁਸ਼ੀਆਂ ਫੈਲਾਉਣ ਦਾ ਵਧੀਆ ਕੰਮ ਕਰ ਰਹੀ ਹੈ | ਪਿ੍ੰਸੀਪਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਗਰੁੱਪ ਦੇ ਸੀ.ਈ.ਓ ਡਾ: ਅਨੀਰੁੱਧ ਗੁਪਤਾ ਵਲੋਂ ਵਿਦਿਆਰਥੀਆਂ ਨੂੰ ਸਮਾਜਿਕ ਕਾਰਜਾਂ ਨਾਲ ਜੋੜਨ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਰਾਹੀਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਦੀਪਕ ਨਰੂਲਾ, ਰੋਟਰੀ ਕਲੱਬ ਡਾਇਮੰਡ ਦੇ ਸੰਸਥਾਪਕ ਦੀਪਕ ਮਥਪਾਲ, ਹਿੰਮਤ ਗੋਇਲ, ਪ੍ਰਧਾਨ ਨਵੀਨ ਅਰੋੜਾ, ਅਨੁਜ ਮਿੱਤਲ, ਰਿਚਾ ਮਿੱਤਲ, ਅਮੀਸ਼ਾ ਅਰੋੜਾ, ਪ੍ਰਧਾਨ ਨੇਤਿਮਾ ਗੋਇਲ, ਸੀਨੀਅਰ ਜੀ.ਐਮ ਕਰਨਲ ਰਾਜੇਸ਼ ਆਨੰਦ, ਡੀ.ਜੀ.ਐਮ ਡਾ. ਸਲਿਨ, ਬਿੰਦੂ ਗੁਪਤਾ, ਪੂਨਮ ਸੂਦ, ਨੀਲਕਸ਼ੀ ਗੁਪਤਾ, ਗੁਰਿੰਦਰਜੀਤ ਕੌਰ, ਰੁਪਾਲੀ ਰਾਤਰਾ ਅਤੇ ਹੋਰ ਹਾਜ਼ਰ ਸਨ | ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਦੀ ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਸਕੂਲ ਪ੍ਰਸ਼ਾਸਨ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੀ ਸਿਟੀ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ | ਇਹ ਪ੍ਰੋਜੈਕਟ ਸਕੂਲ ਬੋਰਡ ਵਿਚ ਲਾਂਚ ਕੀਤਾ ਗਿਆ ਸੀ, ਜਿਸ ਵਿਚ ਪਿ੍ੰਸੀਪਲ ਨੇ ਸਾਰਿਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਅਤੇ ਪਰਦਾ ਹਟਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ | ਭਾਰਤੀ ਭਵਨ ਦੇ ਸ਼ਿਵੇਂਦਰ ਮਚਰਲ ਨੇ ਖ਼ੁਸ਼ੀ ਕਾ ਕਾਰਵਾਂ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਰਤਮਾਨ ਵਿਚ ਕਿਸੇ ਦੀ ਮਦਦ ਕਰਨਾ ਇਕ ਮਹੱਤਵਪੂਰਨ ਜ਼ਰੂਰਤ ਬਣ ਗਈ ਹੈ | ਇਸ ਮੌਕੇ ਸੁਰੇਸ਼ ਸ਼ਰਮਾ, ਸੁਭਾਸ਼ ਚੌਧਰੀ, ਸ਼ਿਵੇਂਦਰ ਮਛਰਾਲ, ਪ੍ਰਦੀਪ ਕੱਕੜ, ਪ੍ਰਕਾਸ਼ ਚੰਦ, ਪ੍ਰਵੀਨ ਬਜਾਜ, ਕੁਲਭੂਸ਼ਨ ਗਰੋਵਰ, ਜੀ.ਐਮ ਮਨਰੀਤ ਸਿੰਘ, ਮਧੂ ਚੋਪੜਾ, ਗਗਨਦੀਪ ਕੌਰ, ਰਾਬੀਆ ਬਜਾਜ, ਕਵਿਤਾ ਸ਼ਰਮਾ, ਰੀਟਾ ਅਤੇ ਹੋਰ