19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਛੱਤਾਂ 'ਤੋਂ ਘਰਾਂ ਵਿਚ ਪੁੱਜੇ ਚੋਰ, ਦੋ ਘਰਾਂ ਨੂੰ ਬਣਾਇਆ ਨਿਸ਼ਾਨਾ

Ad Position 21
No active advertisement
ਅਜੀਤ ਡੈਸਕ 12-03-2026

ਫਿਰੋਜ਼ਪੁਰ, 11 ਮਾਰਚ (ਸੁਖਵਿੰਦਰ ਸਿੰਘ)- ਸ਼ਹਿਰ ਦੇ ਗਾਂਧੀ ਨਗਰ ਵਿਚ ਬੀਤੀ ਰਾਤ ਚੋਰਾਂ ਵਲੋਂ ਫ਼ਿਲਮੀ ਢੰਗ ਨਾਲ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਭੀੜੀ ਗਲੀ ਹੋਣ ਕਾਰਨ ਚੋਰਾਂ ਨੇ ਉੱਪਰੋਂ ਬਾਂਸ ਦੀ ਪੌੜੀ ਦੀ ਮਦਦ ਨਾਲ ਇਕ ਘਰ ਦੀ ਛੱਤ ਤੋਂ ਦੂਜੇ ਘਰ ਦੀ ਛੱਤ 'ਤੇ ਟੱਪ ਕੇ ਘਰਾਂ ਵਿਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਚੋਰ ਬਾਂਸ ਵਾਲੀ ਪੌੜੀ ਕਿਸੇ ਹੋਰ ਜਗ੍ਹਾ ਤੋਂ ਲੈ ਕੇ ਆਏ ਅਤੇ ਤਿੰਨ ਮੰਜ਼ਿਲਾਂ ਮਕਾਨਾਂ ਦੀਆਂ ਛੱਤਾਂ ਰਾਹੀਂ ਅੰਦਰ ਦਾਖਲ ਹੋਏ | ਚੋਰਾਂ ਨੇ ਘਰ ਵਿਚੋਂ ਮੋਬਾਈਲ ਫੋਨ, ਨਗਦੀ, ਕੀਮਤੀ ਘੜੀ ਸਮੇਤ ਹੋਰ ਸਮਾਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਜਦੋਂ ਚੋਰ ਇਕ ਘਰ ਦੀ ਛੱਤ ਤੋਂ ਦੂਜੇ ਘਰ ਵੱਲ ਜਾਣ ਲੱਗੇ ਤਾਂ ਕਿਸੇ ਵਿਅਕਤੀ ਦੀ ਉਨ੍ਹਾਂ 'ਤੇ ਨਜ਼ਰ ਪੈ ਗਈ | ਉਸ ਵਿਅਕਤੀ ਨੇ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਚੋਰ ਮਿੰਟਾਂ ਵਿਚ ਹੀ ਮੌਕੇ ਤੋਂ ਰਫੂਚੱਕਰ ਹੋ ਗਏ | ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ ਛੱਤ ਰਾਹੀਂ ਘਰ ਵਿਚ ਦਾਖਲ ਹੋਏ ਅਤੇ ਸੰਭਵ ਹੈ ਕਿ ਉਨ੍ਹਾਂ ਵਲੋਂ ਕੋਈ ਨਸ਼ੇ ਵਾਲੀ ਵਸਤੂ ਸੁੰਘਾ ਕੇ ਚੋਰੀ ਕੀਤੀ ਗਈ ਹੋਵੇ, ਕਿਉਂਕਿ ਘਰ ਦੇ ਮੈਂਬਰ ਕਮਰਿਆਂ ਵਿਚ ਸੁੱਤੇ ਰਹੇ ਅਤੇ ਨਾਲ ਸਟੋਰ ਰੂਮ ਵਿਚ ਅਲਮਾਰੀ ਦਾ ਸਮਾਨ ਖਿਲਾਰ ਕੇ ਨਗਦੀ ਅਤੇ ਕੀਮਤੀ ਘੜੀ ਲੈ ਗਏ | ਪੀੜਤ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਸੈਰ ਤੇ ਜਾਣ ਲਈ ਉੱਠੇ ਤਾਂ ਮੋਬਾਈਲ ਫੋਨ ਨਾ ਮਿਲਣ 'ਤੇ ਘਰ ਦੀ ਜਾਂਚ ਕੀਤੀ ਗਈ | ਜਿਸ ਤੋਂ ਪਤਾ ਲੱਗਾ ਕਿ ਉਹਨਾਂ ਦੇ ਘਰ ਵਿਚ ਚੋਰੀ ਹੋਈ ਹੈ | ਚੋਰ ਘਰ ਦੀ ਛੱਤ ਤੋਂ ਦਾਖਲ ਹੋਏ | ਕਿਉਂਕਿ ਉਹਨਾਂ ਦੀ ਪੈਂਟ ਜਿਸ ਦੇ ਵਿਚ ਪੈਸੇ ਸਨ ਉਹ ਪੌੜੀਆਂ ਦੇ ਵਿਚ ਸੁੱਟ ਗਏ ਸਨ | ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ | ਪੀੜਤ ਪਰਿਵਾਰ ਨੇ ਕਿਹਾ ਕਿ ਹੁਣ ਤਿੰਨ-ਤਿੰਨ ਮੰਜ਼ਿਲਾਂ ਵਾਲੇ ਘਰਾਂ ਵਿਚ ਰਹਿਣ ਵਾਲੇ ਲੋਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਵਿਚ ਡੇਂਗੂ ਦੀ ਦਸਤਕ, ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਗੈਸ ਅਤੇ ਪੈਟਰੋਲ/ਡੀਜ਼ਲ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ
Ad Position 24