ਮੁਦਕੀ, 12 ਮਾਰਚ (ਭੁਪਿੰਦਰ ਸਿੰਘ)-ਮਾਲਵੇ ਦੀ ਸਿਰਕੱਢ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਫ਼ੌਜ ਦੇ ਉੱਚ ਅਧਿਕਾਰੀਆਂ ਦੇ ਪੇ੍ਰਰਨਾਦਾਇਕ ਭਾਸ਼ਣ ਕਰਵਾਏ ਗਏ | ਸਕੂਲ ਮੁਖੀ ਡਾ.ਐੱਸ.ਐੱਸ.ਬਰਾੜ ਨੇ ਦੱਸਿਆ ਕਿ ਮੈਸ਼ੀਅਨ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਕਲਾ ਕੌਸ਼ਲ ਸਫਲ ਜ਼ਿੰਦਗੀ ਜਿਊਣ ਲਈ ਅਤੇ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਕਰਨਲ ਸੰਤੋਸ਼ ਕੁਮਾਰ ਨੂੰ ਸੰਚਾਰ ਕੋਸ਼ਲਤਾ, ਲੀਡਰਸ਼ਿਪ, ਪ੍ਰਬੰਧਕੀ ਕੋਸ਼ਲਤਾ, ਤਕਨਾਲੋਜੀ ਗਿਆਨ ਅਤੇ ਈ.ਸਾਖਰਤਾ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸੇ ਤਰ੍ਹਾਂ ਬਿ੍ਗੇਡੀਅਰ ਵਿਕਾਸਪੁਰੀ ਨੇ ਨੌਜਵਾਨ ਵਿਦਿਆਰਥੀਆਂ ਨੂੰ ਉੱਚ ਜੀਵਨ ਟੀਚੇ ਮਿਥਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਕਿਵੇਂ ਯਤਨਸ਼ੀਲ ਰਹਿਣਾ ਹੈ, ਬਾਰ ਦੱਸਿਆ | ਮੇਜਰ ਜਨਰਲ ਡਾ.ਮਨੋਜ ਕੁਮਾਰ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਅਤੇ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ ਵਿਚ ਸਕੂਲ ਪਿ੍ੰਸੀਪਲ ਡਾ.ਐੱਸ.ਐੱਸ.ਬਰਾੜ ਨੇ ਉਕਤ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਇਸ ਸੈਸ਼ਨ ਦਾ ਲਾਹਾ ਲੈਂਦਿਆਂ ਆਪਣੇ ਜੀਵਨ ਵਿਚ ਲਾਗੂ ਕਰਨ ਲਈ ਕਿਹਾ | ਇਸ ਮੌਕੇ ਤੇਜਿੰਦਰ ਕੌਰ ਵਾਈਸ ਪਿ੍ੰਸੀਪਲ, ਬਲਵਿੰਦਰ ਕੌਰ ਗਿੱਲ, ਮੀਨਾਕਸ਼ੀ ਸਿੰਗਲਾ, ਵਿਕਾਸ ਗੋਇਲ, ਅਲਕਾ ਬਿੰਦਲ ਪੀ.ਆਰ.ਓ ਅਤੇ ਸਮੂਹ ਸਟਾਫ਼ 'ਤੇ ਵਿਦਿਆਰਥੀ ਹਾਜ਼ਰ ਸਨ |