26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ਼ਹਿਰ ਵਿਚ ਬੇਰੋਕ ਟੋਕ ਚੱਲਦੀਆਂ ਬਿਨਾਂ ਸੁਰੱਖਿਆ ਇੱਟਾਂ ਨਾਲ ਭਰੀਆਂ ਟਰਾਲੀਆਂ • ਲੋਕਾਂ ਦੀ ਜਾਨ ਖ਼ਤਰੇ ਵਿਚ, ਪ੍ਰਸ਼ਾਸਨ ਖ਼ਾਮੋਸ਼

Ad Position 21
No active advertisement
ਅਜੀਤ ਡੈਸਕ 13-03-2026
ਫ਼ਿਰੋਜ਼ਪੁਰ, 12 ਮਾਰਚ (ਸੁਖਵਿੰਦਰ ਸਿੰਘ)-ਸ਼ਹਿਰ ਦੀਆਂ ਸੜਕਾਂ 'ਤੇ ਇੱਟਾਂ ਨਾਲ ਭਰੀਆਂ ਟਰਾਲੀਆਂ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਬੇਰੋਕ ਟੋਕ ਚੱਲ ਰਹੀਆਂ ਹਨ | ਜਿਸ ਕਾਰਨ ਆਮ ਲੋਕਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ | ਵੇਖਣ ਵਿਚ ਆ ਰਿਹਾ ਹੈ ਕਿ ਕਈ ਟਰਾਲੀਆਂ ਦੇ ਤਿੰਨਾਂ ਪਾਸਿਆਂ ਡਾਲੇ ਨਹੀਂ ਲੱਗੇ ਹੁੰਦੇ ਅਤੇ ਭੱਠਾ ਮਾਲਕਾਂ ਵਲੋਂ ਉਨ੍ਹਾਂ ਵਿਚ ਵੱਡੀ ਗਿਣਤੀ ਵਿਚ ਇਟਾਂ ਲੱਦ ਕੇ ਸ਼ਹਿਰ ਵਿਚ ਆਪਣੀ ਮੰਜ਼ਿਲ ਵੱਲ ਭੇਜ ਦਿੱਤਾ ਜਾਂਦਾ ਹੈ | ਇਨ੍ਹਾਂ ਟਰਾਲੀਆਂ ਵਿਚ ਲੱਦੀਆਂ ਇੱਟਾਂ ਕਈ ਵਾਰ ਹਿੱਲਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ | ਜਿਸ ਨਾਲ ਕਿਸੇ ਵੀ ਸਮੇਂ ਇੱਟਾਂ ਸੜਕ 'ਤੇ ਡਿਗ ਸਕਦੀਆਂ ਹਨ ਅਤੇ ਵੱਡਾ ਹਾਦਸਾ ਵਾਪਰ ਸਕਦਾ ਹੈ | ਖ਼ਾਸ ਕਰਕੇ ਭੀੜ-ਭਾੜ ਵਾਲੀਆਂ ਸੜਕਾਂ 'ਤੇ ਇਸ ਤਰ੍ਹਾਂ ਦੀ ਲਾਪਰਵਾਹੀ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਵਾਹਨਾਂ ਦੀ ਆਵਾਜਾਈ ਜ਼ਿਆਦਾ ਹੋਣ ਦੇ ਕਾਰਨ ਹਾਦਸਾ ਵਧਣ ਦਾ ਖ਼ਦਸ਼ਾ ਬਣਦਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਟਰਾਲੀਆਂ ਕਾਰਨ ਹਾਦਸਿਆਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ | ਇਸ ਸਬੰਧੀ ਜਦੋਂ ਰਾਮਗੜ੍ਹੀਆ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਕਲਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਨਾਂ ਡਾਲਿਆਂ ਇੱਟਾਂ ਨਾਲ ਭਰੀਆਂ ਟਰਾਲੀਆਂ ਦਾ ਰਸ਼ ਵਾਲੀਆਂ ਸੜਕਾਂ ਤੇ ਚੱਲਣਾ ਬਹੁਤ ਹੀ ਖ਼ਤਰਨਾਕ ਹੈ | ਉਹਨਾਂ ਕਿਹਾ ਕਿ ਭੱਠਾ ਮਾਲਕਾਂ ਅਤੇ ਟਰਾਲੀ ਚਾਲਕਾਂ ਨੂੰ ਲੋਕਾਂ ਦੀ ਜਾਨ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਨੂੰ ਵੀ ਅਜਿਹੀਆਂ ਲਾਪਰਵਾਹੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ | ਲੋਕਾਂ ਨੇ ਪ੍ਰਸ਼ਾਸਨ ਅਤੇ ਟਰੈਫਿਕ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿਨਾਂ ਸੁਰੱਖਿਆ ਦੇ ਚੱਲ ਰਹੀਆਂ ਇੱਟਾਂ ਨਾਲ ਭਰੀਆਂ ਟਰਾਲੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਵਲੋਂ ਦੂਜੇ ਦਿਨ ਵੀ ਲਗਾਇਆ ਧਰਨਾ ਅਗਲੀ ਖ਼ਬਰ ਮਾਲ ਰੋਡ 'ਤੇ ਲੱਗੀਆਂ ਗਰਿੱਲਾਂ ਲਿਜਾਣ ਨੂੰ ਲੈ ਕੇ ਸਾਬਕਾ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਵਿਚਾਲੇ ਤਿੱਖੀ ਬਹਿਸ
Ad Position 24