28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਦੁਰਗਾ ਅਸ਼ਟਮੀ ਮੌਕੇ ਮੰਦਰ ਵਿਚ ਭਗਵਤੀ ਜਾਗਰਣ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-03-2026
ਗੁਰੂਹਰਸਹਾਏ, 27 ਮਾਰਚ(ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਮੰਦਰ ਮਾਤਾ ਜੱਜਲ ਵਾਲੀ ਵਿਖੇ ਨਵਰਾਤਰਿਆਂ ਦੌਰਾਨ ਦੁਰਗਾ ਅਸ਼ਟਮੀ ਦੇ ਮੌਕੇ 'ਤੇ ਬੀਤੀ ਰਾਤ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ | ਇਸ ਜਾਗਰਨ ਵਿਚ ਤਰਸੇਮ ਹੀਰਾ ਐਂਡ ਪਾਰਟੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮਾਤਾ ਭਗਵਤੀ ਦਾ ਗੁਣਗਾਨ ਕੀਤਾ | ਜਾਗਰਨ ਦੀ ਸ਼ੁਰੂਆਤ ਬੱਚਾ ਐਂਡ ਪਾਰਟੀ ਵਲੋਂ ਕੀਤੀ ਗਈ ਜਿਸ ਵਿਚ ਬਿੱਟੂ ਮੋਂਗਾ, ਲਵੀ ਨਰੂਲਾ, ਲਾਡਾ ਮੋਂਗਾ ਅਤੇ ਹੋਰ ਸੇਵਾਦਾਰਾਂ ਨੇ ਭਾਗ ਲਿਆ | ਇਸ ਦੌਰਾਨ ਬੱਚਾ ਐਂਡ ਪਾਰਟੀ ਵਲੋਂ ਤਾਰਾ ਰਾਣੀ ਦੀ ਅਮਰ ਕਥਾ ਵੀ ਸੰਗਤਾਂ ਨੂੰ ਸੁਣਾਈ ਗਈ | ਜਾਗਰਨ ਦੌਰਾਨ ਪਹੁੰਚੇ ਤਰਸੇਮ ਹੀਰਾ ਐਂਡ ਪਾਰਟੀ ਨੇ ਮਾਤਾ ਦੀਆਂ ਭੇਟਾਂ ਰਾਹੀਂ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਅਤੇ ਕਈ ਸ਼ਰਧਾਲੂ ਭਗਤੀ ਰੰਗ ਵਿਚ ਝੂਮ ਉੱਠੇ | ਜਾਗਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਰਵੀ ਸ਼ਰਮਾ, ਮੰਦਰ ਕਮੇਟੀ ਦੇ ਸੇਵਾਦਾਰਾਂ ਪੰਡਿਤ ਜਗਤ ਰਾਮ, ਮੋਨੂੰ ਪੰਡਿਤ, ਅੰਸ਼ ਪੰਡਿਤ ਅਤੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਭਗਵਤੀ ਦੀ ਕਿਰਪਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਰਗਾ ਅਸ਼ਟਮੀ ਮੌਕੇ ਵਿਸ਼ਾਲ ਜਾਗਰਨ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਅਤੇ ਵੱਖ ਵੱਖ ਸ਼ਹਿਰਾਂ ਦੀਆਂ ਸੰਗਤਾਂ ਨੇ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ ਅਤੇ ਆਪਣੇ ਮੰਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕੀਤੀ | ਦੂਰ-ਦੂਰ ਤੋਂ ਆਏ ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕ ਕੇ ਮਾਤਾ ਜੱਜਲ ਵਾਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੰਦਰ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਦਾਲ, ਸਬਜ਼ੀ ਖੀਰ ਆਦਿ ਦੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਰਜਿੰਦਰ ਭਠੇਜਾ, ਪ੍ਰੇਮ ਸਚਦੇਵਾ, ਅਸ਼ੋਕ ਭਾਰਦਵਾਜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ ਤੋਂ ਭਰਤੀ ਫ਼ੀਸਾਂ ਦੇ ਨਾਂਅ 'ਤੇ ਕਰੋੜਾਂ ਰੁਪਏ ਇਕੱਠੇ ਕਰਨਾ ਮੰਦਭਾਗਾ- ਕਰਨੈਲ ਸਿੰਘ ਪੀਰ ਮੁਹੰਮ... ਅਗਲੀ ਖ਼ਬਰ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ
Ad Position 24