28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਟਰੱਕ ਦੇ ਚਲਾਨ ਨੂੰ ਲੈ ਕੇ ਟਰੱਕ ਅਪਰੇਟਰਾਂ ਅਤੇ ਟਰਾਂਸਪੋਰਟ ਵਿਭਾਗ ਵਿਚਾਲੇ ਵਿਵਾਦ ਗਹਿਰਾਇਆ <br/>

Ad Position 21
No active advertisement
ਅਜੀਤ ਡੈਸਕ 28-03-2026
ਫ਼ਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)-ਲੰਘੀ 22 ਮਾਰਚ ਨੂੰ ਆਰ.ਟੀ.ਓ ਫਿਰੋਜ਼ਪੁਰ ਵਲੋਂ ਕੀਤੇ ਗਏ ਇਕ ਟਰੱਕ ਦੇ ਚਲਾਨ ਨੂੰ ਲੈ ਕੇ ਟਰੱਕ ਅਪਰੇਟਰਾਂ ਅਤੇ ਟਰਾਂਸਪੋਰਟ ਵਿਭਾਗ ਵਿਚਾਲੇ ਵਿਵਾਦ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ | ਇਸ ਮਾਮਲੇ ਦੇ ਵਿਰੋਧ ਵਿਚ ਅੱਜ ਟਰੱਕ ਅਪਰੇਟਰਾਂ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਆਰ.ਟੀ.ਓ ਦਫ਼ਤਰ ਫ਼ਿਰੋਜ਼ਪੁਰ ਅੱਗੇ ਰੋਸ ਧਰਨਾ ਦਿੱਤਾ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਆਰ.ਟੀ.ਓ ਦਫ਼ਤਰ ਦਾ ਲਗਭਗ ਸਟਾਫ਼ ਸਮੇਤ ਅਧਿਕਾਰੀਆਂ ਦੇ ਦਫ਼ਤਰ ਤੋਂ ਨਾਦਾਰਦ ਪਾਇਆ ਗਿਆ | ਧਰਨੇ ਦੌਰਾਨ ਟਰੱਕ ਯੂਨੀਅਨਾਂ ਅਤੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਟਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ ਬੇਵਜ੍ਹਾ ਤੰਗ- ਪ੍ਰੇਸ਼ਾਨ ਕਰ ਰਹੇ ਹਨ | ਅੱਜ ਦੇ ਧਰਨੇ ਵਿਚ ਉਹ ਲੋਕ ਵੀ ਸ਼ਾਮਲ ਹੋਏ ਜੋ ਲੰਬੇ ਸਮੇਂ ਤੋਂ ਦਫ਼ਤਰਾਂ ਵਿਚ ਆਪਣੇ ਕੰਮ ਕਰਵਾਉਣ ਲਈ ਚੱਕਰ ਕੱਟਦੇ ਹੋਏ ਅੱਕ ਚੁੱਕੇ ਹਨ | ਟਰੱਕ ਅਪਰੇਟਰ ਅੰਗਰੇਜ਼ ਸਿੰਘ ਵਾਸੀ ਪਿੰਡ ਹਾਮਿਦ ਨੇ ਦੱਸਿਆ ਕਿ ਉਸ ਦੇ ਭਰਾ ਜਸਵਿੰਦਰ ਸਿੰਘ ਦੇ ਨਾਮ 'ਤੇ ਦਰਜ ਟਰੱਕ ਨੰਬਰ ਐੱਨਐੱਲ-02 ਕਿਊ-9967 ਦਾ ਨੈਸ਼ਨਲ ਪਰਮਿਟ ਹੈ ਅਤੇ ਸਾਰੇ ਲਾਜ਼ਮੀ ਟੈਕਸ ਤੇ ਦਸਤਾਵੇਜ਼ ਪੂਰੇ ਹਨ | ਉਸ ਨੇ ਦੋਸ਼ ਲਗਾਇਆ ਕਿ 22 ਮਾਰਚ ਦੀ ਰਾਤ ਮੱਖੂ ਰੋਡ 'ਤੇ ਚੈਕਿੰਗ ਦੌਰਾਨ ਆਰ.ਟੀ.ਓ ਸਟਾਫ਼ ਨੇ ਗੱਡੀ ਰੋਕ ਕੇ ਸਾਰੇ ਕਾਗਜ਼ ਚੈੱਕ ਕਰਨ ਦੇ ਬਾਵਜੂਦ ਡਰਾਈਵਰ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ | ਉਸ ਦੇ ਅਨੁਸਾਰ ਡਰਾਈਵਰ ਕੋਲ 10 ਹਜ਼ਾਰ ਰੁਪਏ ਹੀ ਸਨ ਪਰ ਸਟਾਫ਼ ਨੇ ਇਹ ਰਕਮ ਮਨਜ਼ੂਰ ਨਾ ਕੀਤੀ ਅਤੇ ਬਾਅਦ ਵਿਚ ਗੱਡੀ ਦਾ 29 ਹਜ਼ਾਰ ਰੁਪਏ ਓਵਰਲੋਡ ਦਾ ਚਲਾਨ ਕਰ ਦਿੱਤਾ | ਅੰਗਰੇਜ਼ ਸਿੰਘ ਨੇ ਦਾਅਵਾ ਕੀਤਾ ਕਿ ਮੌਕੇ 'ਤੇ ਗੱਡੀ ਦਾ ਵਜ਼ਨ ਨਹੀਂ ਕੀਤਾ ਗਿਆ ਜਦਕਿ ਬਾਅਦ ਵਿਚ ਫ਼ਿਰੋਜ਼ਪੁਰ ਵਿਚ ਵਜ਼ਨ ਕਰਵਾਉਣ 'ਤੇ ਗੱਡੀ 32 ਮੀਟਰਿਕ ਟਨ ਹੀ ਨਿਕਲੀ, ਜੋ ਕਿ ਬਿਲਟੀਆਂ ਦੇ ਅਨੁਸਾਰ ਸੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਧਿਕਾਰੀ ਗੱਡੀ ਨਾਲ ਸਬੰਧਿਤ ਅਸਲ ਬਿਲਟੀਆਂ ਆਪਣੇ ਨਾਲ ਲੈ ਗਏ | ਅਗਲੇ ਦਿਨ ਗੰਨਮੈਨ ਨਾਲ ਸੰਪਰਕ ਕਰਨ 'ਤੇ ਕੋਈ ਢੁਕਵਾਂ ਜਵਾਬ ਨਹੀਂ ਮਿਲਿਆ, ਸਗੋਂ ਉਨ੍ਹਾਂ ਦੇ ਖ਼ਿਲਾਫ਼ ਹੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ | ਟਰੱਕ ਅਪਰੇਟਰਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਵਲੋਂ ਪੂਰੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਗੱਡੀ ਓਵਰਲੋਡ ਸੀ ਅਤੇ ਕਾਨੂੰਨ ਅਨੁਸਾਰ ਹੀ ਚਲਾਨ ਕੀਤਾ ਗਿਆ - ਆਰ.ਟੀ.ਓ
-ਇਸ ਸਬੰਧੀ ਆਰ.ਟੀ.ਏ. ਤੁਸ਼ਿਤਾ ਗੁਲ੍ਹਾਟੀ ਵਲੋਂ ਜਾਰੀ ਪੈੱ੍ਰਸ ਬਿਆਨ ਵਿਚ ਦੱਸਿਆ ਗਿਆ ਹੈ ਕਿ 22 ਮਾਰਚ ਨੂੰ ਮੱਖੂ ਵਿਖੇ ਨਾਕੇ ਦੌਰਾਨ ਉਕਤ ਗੱਡੀ ਨੂੰ ਓਵਰਲੋਡ ਹੋਣ ਕਰਕੇ ਰੋਕ ਕੇ ਚਲਾਨ ਕੀਤਾ ਗਿਆ ਅਤੇ ਬੋਊਾਡ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚਲਾਨ ਕਰਨ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ | ਜਿਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ | ਇਸ ਕਰਕੇ ਚਲਾਨ ਗੱਡੀ ਵਿਚ ਹੀ ਰੱਖ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਅਗਲੇ ਦਿਨ ਸੀ.ਐਮ ਡਿਊਟੀ ਦੌਰਾਨ ਗੰਨਮੈਨ ਨੂੰ ਇਕ ਵਿਅਕਤੀ ਵਲੋਂ ਧਮਕੀਆਂ ਮਿਲੀਆਂ, ਜਿਸ ਸਬੰਧੀ 112 'ਤੇ ਸ਼ਿਕਾਇਤ ਦਰਜ ਕਰਵਾਈ ਗਈ | ਆਰ.ਟੀ.ਓ ਤੁਸ਼ਿਤਾ ਗੁਲ੍ਹਾਟੀ ਨੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੱਡੀ ਓਵਰਲੋਡ ਸੀ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਹੀ ਚਲਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਲਕਾਰ ਸਿੰਘ ਭੁੱਲਰ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਅਤੇ ਸੁਖਦੇਵ ਸਿੰਘ ਬੱਗੀ ਪਤਨੀ ਖ਼ਜ਼ਾਨਚੀ ਬਣੇ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰ.ਐੱਸ.ਡੀ. ਕਾਲਜ 'ਚ ਕਰਵਾਏ ਪੋਸਟਰ ਮੇਕਿੰਗ, ਲੇਖ, ਕਹਾਣੀ ਅਤੇ ਕਵਿਤਾ ਰਚਨਾ ਮੁਕਾਬਲੇ...
Ad Position 24