ਮੁੱਦਕੀ, 27 ਮਾਰਚ (ਭਾਰਤ ਭੂਸ਼ਨ ਅਗਰਵਾਲ)-ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ 4-19 ਲੜਕਿਆਂ ਚੈਂਪੀਅਨਸ਼ਿਪ ਇੰਟਰਡਿਸਟਕ ਲਈ 5 ਅਪ੍ਰੈਲ 2026 ਦਿਨ ਐਤਵਾਰ ਨੂੰ ਟਰਾਇਲ ਲਏ ਜਾ ਰਹੇ ਹਨ | ਇਹ ਜਾਣਕਾਰੀ ਹਰਜੀਤ ਸਿੰਘ ਖ਼ਾਲਸਾ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੇ ਦਿੰਦਿਆਂ ਦੱਸਿਆ ਕਿ ਇਹ ਟਰਾਇਲ ਸਵੇਰੇ 10 ਵਜੇ ਸੰਤ ਅਮਰਜੀਤ ਸਿੰਘ ਸਪੋਰਟਸ ਸਟੇਡੀਅਮ ਮੁੱਦਕੀ ਦੇ ਫੁੱਟਬਾਲ ਗਰਾਊਾਡ ਵਿਖੇ ਲਏ ਜਾਣਗੇ | ਜਿਸ 'ਚ ਫੁੱਟਬਾਲ ਖੇਡਣ ਦੇ ਚਾਹਵਾਨ ਖਿਡਾਰੀ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਸਟਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਸੰਧੂ, ਮਾਸਟਰ ਛਿੰਦਰਪਾਲ ਸਿੰਘ ਪੀ.ਟੀ. ਅਤੇ ਸ਼ਮਸ਼ੇਰ ਸਿੰਘ ਸ਼ੇਰਾ ਫੁੱਟਬਾਲ ਕੋਚ, ਦਿਲਜੀਤ ਸਿੰਘ ਫੁੱਟਬਾਲ ਅਕੈਡਮੀ, ਗੁਰਸਾਹਿਬ ਸਿੰਘ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ, ਬਿੱਟੂ ਸਿੰਘ ਆਦਿ ਕੋਚ ਟਰਾਇਲ ਲੈਣਗੇ |