27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦੇਵ ਸਮਾਜ ਕਾਲਜ ਫਾਰ ਵੁਮੈਨ 'ਚ ਰਾਸ਼ਟਰੀ ਵੈਬੀਨਾਰ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 28-03-2026
ਫ਼ਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ਮੈਮੋਰੀ, ਟਰਾਮਾ ਐਂਡ ਕਲੇਕਟਿਵ ਕਾਂਸ਼ਸਨੈਸ ਪਾਰਟੀਸ਼ਨ ਨੈਰੇਟਿਵਜ਼ ਇਨ ਦ ਫਰੇਮ ਵਰਕ ਆਫ਼ ਇੰਡੀਅਨ ਨੋਲੇਜ ਸਿਸਟਮਜ਼Uਵਿਸ਼ੇ 'ਤੇ ਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ ਗਿਆ | ਭਾਰਤੀ ਗਿਆਨ ਪ੍ਰਣਾਲੀ ਅਤੇ ਆਈ.ਕਿਉਂ.ਏ.ਸੀ ਦੇ ਅਧੀਨ ਆਯੋਜਿਤ ਕੀਤੇ ਵੈਬਿਨਾਰ ਮੌਕੇ ਮੁੱਖ ਵਕਤਾ ਵਜੋਂ ਡਾ. ਸ਼ਸ਼ੀ ਭੂਸ਼ਨ ਦੇਵ ਸਹਾਇਕ ਪ੍ਰੋਫੈਸਰ, ਵੀਰ ਕੁੰਵਰ ਸਿੰਘ ਯੂਨੀਵਰਸਿਟੀ, ਬਿਹਾਰ ਨੇ ਆਪਣੇ ਵਿਆਖਿਆਨ ਵਿਚ ਸਿਮਿ੍ਤੀ, ਆਘਾਤ ਅਤੇ ਵੰਡ ਦੀਆਂ ਕਹਾਣੀਆਂ ਦੇ ਆਪਸੀ ਸੰਬੰਧਾਂ ਦਾ ਗਹਿਰਾ ਵਿਸ਼ਲੇਸ਼ਣ ਪੇਸ਼ ਕੀਤਾ | ਉਨ੍ਹਾਂ ਨੇ ਭਾਰਤੀ ਗਿਆਨ ਪਰੰਪਰਾ ਦੇ ਵਿਸ਼ਾਲ ਪ੍ਰਸੰਗ ਵਿਚ ਇਨ੍ਹਾਂ ਵਿਸ਼ਿਆਂ ਦੀ ਮਹੱਤਤਾ 'ਤੇ ਵੀ ਰੌਸ਼ਨੀ ਪਾਈ | ਪ੍ਰੋਗਰਾਮ ਦੀ ਸਫਲਤਾ 'ਤੇ ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸੰਯੋਜਕ ਡਾ. ਅਮਿਤ ਕੁਮਾਰ ਸਿੰਘ ਵਿਭਾਗ ਮੁਖੀ, ਪੋਸਟ ਗੈ੍ਰਜੂਏਟ ਇਤਿਹਾਸ ਵਿਭਾਗ, ਸਹਿ-ਸੰਯੋਜਕ ਡਾ. ਰਾਜ ਕੁਮਾਰ ਅਤੇ ਮੈਡਮ ਰੁਚੀ ਕੱਕੜ ਵਲੋਂ ਕੀਤੇ ਗਏ ਸੁਚਾਰੂ ਸੰਚਾਲਨ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਭਰਪੂਰ ਸ਼ਲਾਘਾ ਕੀਤੀ | ਇਸ ਵੈਬਿਨਾਰ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ |

Ad Position 22
No active advertisement
ਪਿਛਲੀ ਖ਼ਬਰ ਚੈਂਪੀਅਨਸ਼ਿਪ ਇੰਟਰਡਿਸਟਕ ਦੇ ਟਰਾਇਲ 5 ਅਪ੍ਰੈਲ ਨੂੰ - ਹਰਜੀਤ ਸਿੰਘ ਖ਼ਾਲਸਾ ਅਗਲੀ ਖ਼ਬਰ ਸੰਵੇਦਨਾ, ਸਿਰਜਣਾ, ਸਨਮਾਨ ਅਤੇ ਸ਼ਾਇਰੀ ਦੇ ਕਈ ਰੰਗ ਬਿਖੇਰ ਗਿਆ ਦੂਜਾ ਅਨਿਲ ਆਦਮ ਸਿਮਿ੍ਤੀ ਸਮਾਗਮ <br/>
Ad Position 24