27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਵੇਦਨਾ, ਸਿਰਜਣਾ, ਸਨਮਾਨ ਅਤੇ ਸ਼ਾਇਰੀ ਦੇ ਕਈ ਰੰਗ ਬਿਖੇਰ ਗਿਆ ਦੂਜਾ ਅਨਿਲ ਆਦਮ ਸਿਮਿ੍ਤੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 28-03-2026
ਫ਼ਿਰੋਜ਼ਪੁਰ, 27 ਮਾਰਚ(ਗੁਰਿੰਦਰ ਸਿੰਘ)-ਸਥਾਨਕ ਦੇਵ ਸਮਾਜ ਕਾਲਜ ਫ਼ਾਰ ਵਿਮਨ ਵਿਖੇ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾ ਪੀਠ, ਅਨਿਲ ਆਦਮ ਮੈਮੋਰੀਅਲ ਫਾਂੳਾੁਡੇਸ਼ਨ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਲੋਂ ਦੂਜਾ ਅਨਿਲ ਆਦਮ ਸਿਮਿ੍ਤੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਸ਼ਾਇਰ ਤੇ ਆਲੋਚਕ ਪ੍ਰੋ. ਅਤੈ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਨਾਮਵਰ ਚਿੰਤਕ ਡਾ. ਕੁਲਦੀਪ ਸਿੰਘ ਦੀਪ ਅਤੇ ਅਨਿਲ ਆਦਮ ਮੈਮੋਰੀਅਲ ਫਾਉਂਡੇਸ਼ਨ ਦੀ ਪ੍ਰਧਾਨ ਅੰਜੁਮ ਸ਼ਰਮਾ ਸ਼ਾਮਿਲ ਹੋਏ | ਕਲਾ ਪੀਠ ਦੇ ਜਨਰਲ ਸਕੱਤਰ ਸੁਖਜਿੰਦਰ ਨੇ ਮੰਚ ਸੰਭਾਲਦਿਆਂ ਅਨਿਲ ਆਦਮ ਨੂੰ ਜ਼ਿੰਦਗੀ ਅਤੇ ਕਵਿਤਾ ਦਾ ਛਿੰਦਾ ਪੁੱਤ ਦੱਸਿਆ | ਜਿਸ ਨੇ ਆਪਣਾ ਆਪ ਕਵਿਤਾ ਨੂੰ ਸਮਰਪਿਤ ਕੀਤਾ ਹੋਇਆ ਸੀ | ਉੱਘੇ ਪੰਜਾਬੀ ਗ਼ਜ਼ਲਗੋ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਕਲਾ ਪੀਠ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਡਾ. ਕੁਲਦੀਪ ਸਿੰਘ ਦੀਪ ਨੇ ਅਨਿਲ ਆਦਮ ਦੀ ਸ਼ਖ਼ਸੀਅਤ ਅਤੇ ਰਚਨਾ ਬਾਰੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਵਿੱਛੜੇ ਸ਼ਾਇਰ ਦੀ ਯਾਦ ਵਿਚ ਦਿੱਤਾ ਜਾਣ ਵਾਲਾ ਅਨਿਲ ਆਦਮ ਸਿਮਿ੍ਤੀ ਪੁਰਸਕਾਰ ਨੌਜਵਾਨ ਸ਼ਾਇਰ ਰਾਜਿੰਦਰ ਨੂੰ ਉਸ ਦੀ ਸਾਲ 2025 ਵਿਚ ਛਪੀ ਪੁਸਤਕ ਉਹ ਦਿਨ ਵੀ ਆਉਣਗੇ ਨੂੰ ਪ੍ਰਦਾਨ ਕੀਤਾ ਗਿਆ | ਪੁਸਤਕ ਬਾਰੇ ਕੁਲਵਿੰਦਰ ਬੱਛੋਆਣਾ ਦਾ ਪਰਚਾ ਉਸ ਦੀ ਗ਼ੈਰ ਹਾਜ਼ਰੀ ਵਿਚ ਪੜ੍ਹਦਿਆਂ ਪ੍ਰੋ. ਕੁਲਦੀਪ ਨੇ ਕਿਹਾ ਕਿ ਇਸ ਸਨਮਾਨ ਵਿਚ ਸਨਮਾਨ ਨਿਸ਼ਾਨੀ, ਮਾਣ ਪੱਤਰ, ਫੁਲਕਾਰੀ ਅਤੇ 5100 ਰੁਪਏ ਦੀ ਨਕਦ ਰਾਸ਼ੀ ਸ਼ਾਮਲ ਹੈ | ਸਮਾਗਮ 'ਚ ਫ਼ਿਰੋਜ਼ਪੁਰ ਦੇ ਨੌਜਵਾਨ ਸ਼ਾਇਰ ਸ਼ੈਲੀ ਸਰੋਏ ਦੀ ਪਲੇਠੀ ਕਿਤਾਬ ਇਹ ਕਿਹੋ ਜਿਹੇ ਅਹਿਸਾਸ ਨੇ ਲੋਕ ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ ਅਤੇ ਫ਼ਿਰੋਜ਼ਪੁਰ ਦੇ ਲੇਖਕਾਂ ਨੇ ਰਲ ਮਿਲ ਕੇ ਅਦਾ ਕੀਤੀ | ਸਮਾਗਮ ਦੇ ਅਗਲੇ ਪੜਾਅ ਵਿਚ ਸੁਖਦੀਪ ਅÏਜਲਾ, ਰੂਹੀ ਸਿੰਘ, ਤਲਵਿੰਦਰ ਸ਼ੇਰਗਿੱਲ, ਵਾਹਿਦ, ਅਜੀਤਪਾਲ ਜਟਾਣਾ, ਗੁਰਮੀਤ ਕੜਿਆਲਵੀ, ਸਤਪਾਲ ਭੀਖੀ, ਸੁਖਵਿੰਦਰ ਜੋਸ਼, ਮਨਜੀਤ ਪੂਰੀ, ਨੀਤੂ ਅਤੇ ਜਗਵਿੰਦਰ ਜੋਧਾ ਦੀਆਂ ਗ਼ਜ਼ਲਾਂ ਕਵਿਤਾਵਾਂ ਨੇ ਸਮੁੱਚੀ ਫ਼ਿਜ਼ਾ ਨੂੰ ਹੀ ਕਾਵਿਕ ਕਰ ਦਿੱਤਾ | ਅੰਜੁਮ ਸ਼ਰਮਾ, ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਅਤੈ ਸਿੰਘ ਨੇ ਆਪਣੇ ਸੰਬੋਧਨ ਵਿਚ ਜਿੱਥੇ ਅਨਿਲ ਆਦਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਕਲਾ ਪੀਠ ਅਤੇ ਸਹਿਯੋਗੀ ਸੰਸਥਾਵਾਂ ਦੇ ਉਪਰਾਲਿਆਂ ਦੀ ਖੁੱਲ੍ਹੇ ਮਨ ਨਾਲ ਸ਼ਲਾਘਾ ਕੀਤੀ ਕਿ ਇਸ ਸੰਸਥਾ ਨੇ ਫ਼ਿਰੋਜ਼ਪੁਰ ਵਰਗੇ ਸਰਹੱਦੀ ਸਾਹਿੱਤ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ | ਹਰਮੀਤ ਵਿਦਿਆਰਥੀ ਨੇ ਸਭ ਸ਼ਾਇਰਾਂ, ਬੁੱਧੀਜੀਵੀਆਂ, ਸਰੋਤਿਆਂ ਅਤੇ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਤੇ 'ਪੰਜ ਦਰਿਆ ਕਿਤਾਬ ਘਰ ਮੁਕਤਸਰ ' ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ |ਤਕਰੀਬਨ ਤਿੰਨ ਘੰਟੇ ਚੱਲੇ ਇਸ ਸਮਾਗਮ ਵਿਚ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਲਾਲ ਸਿੰਘ ਸੁਲਹਾਣੀ, ਓਮ ਪ੍ਰਕਾਸ਼ ਸਰੋਏ, ਕਮਲ ਸ਼ਰਮਾ,ਸੰਦੀਪ ਚੌਧਰੀ, ਲਾਜਵੰਤ ਵਿਰਕ, ਸਰਬਜੀਤ ਸਿੰਘ ਭਾਵੜਾ, ਗੁਰਦਿਆਲ ਸਿੰਘ ਵਿਰਕ, ਬਲਵਿੰਦਰ ਪਨੇਸਰ,ਰਾਜੀਵ ਖ਼ਿਆਲ, ਦੀਪਕ ਜੋਸ਼ੀ, ਸੁਖਦੇਵ ਭੱਟੀ, ਮੁਸੱਵਿਰ ਫ਼ਿਰੋਜ਼ਪੁਰੀ, ਰਾਕੇਸ਼ ਪਾਲ, ਕਮਲ ਸ਼ਰਮਾ, ਸਾਨਿਧਯ ਪ੍ਰਭਾਕਰ,ਪ੍ਰੋ. ਨਿਸ਼ਾਨ, ਲਖਬੀਰ ਸਿੰਘ ਗਿੱਲ,ਸੰਤੋਖ ਸਿੰਘ ਐਸ ਡੀ ਓ,ਵਰਿੰਦਰ ਅÏਲਖ, ਲਾਜ਼ਮੀ ਗਿੱਲ, ਅਨਵਰ ਸਿੰਘ, ਹਰਵਿੰਦਰ ਘਈ, ਉੱਘੇ ਅਦਾਕਾਰ ਹਰਿੰਦਰ ਭੁੱਲਰ, ਸੁਨੀਲ ਕਟਾਰੀਆ,ਪ੍ਰੋ. ਲਕਸ਼ਮਿੰਦਰ, ਗੀਤ ਆਰਟਸ ਵਾਲਾ ਸੁਖਜੀਵਨ,ਕਿਸਾਨ ਆਗੂ ਅਵਤਾਰ ਸਿੰਘ ਮਹਿਮਾ,ਪ੍ਰੋ. ਗੁਰਪ੍ਰੀਤ ਕੌਰ, ਅੰਮਿ੍ਤਪਾਲ ਬਰਾੜ, ਵਿਨੋਦ ਗਰਗ, ਪਾਰਸ ਖੁੱਲਰ, ਹਸਨ, ਗੁਰਮੀਤ ਸਿੰਘ,ਰਾਜਨ ਨਰੂਲਾ, ਲਖਵਿੰਦਰ ਸਿੰਘ ਹਾਂਡਾ, ਅੰਗਰੇਜ਼ ਸਿੰਘ, ਸਵਰਨ ਸਿੰਘ, ਕਾਲਜ ਦਾ ਸਮੁੱਚਾ ਪੰਜਾਬੀ ਵਿਭਾਗ ਅਤੇ ਜਗਦੀਪ ਘਈ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ 'ਚ ਰਾਸ਼ਟਰੀ ਵੈਬੀਨਾਰ ਦਾ ਆਯੋਜਨ <br/> ਅਗਲੀ ਖ਼ਬਰ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀਆਂ ਦਾ ਸਾਮਾਨ ਵਾਪਸ ਕਰਕੇ ਸਮਾਜਿਕ ਕਰਤੱਵ ਨਿਭਾਇਆ <br/>
Ad Position 24