ਫ਼ਿਰੋਜ਼ਪੁਰ, 28 ਮਾਰਚ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜਪੁਰ ਵਿਚ ਦੜਾ ਸੱਟਾ ਲਗਵਾਉਣ ਵਾਲੇ 5 ਵਿਅਕਤੀਆਂ ਨੂੰ ਭਾਰਤੀ ਕਰੰਸੀ ਨੋਟ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਆਯੂਬ ਮਸੀਹ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਪਵਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜ਼ੀਰਾ ਗੇਟ ਫ਼ਿਰੋਜ਼ਪੁਰ ਸ਼ਹਿਰ ,ਮਿਠੱਣ ਪੁੱਤਰ ਸਾਰਜ ਵਾਸੀ ਹਨੂਮਾਨ ਮੰਦਿਰ ਬੈਕਸਾਈਡ ਗਾਂਧੀ ਨਗਰ ਫ਼ਿਰੋਜ਼ਪੁਰ ਸ਼ਹਿਰ, ਸੁਨੀਲ ਪੁੱਤਰ ਹਰਬੰਸ ਲਾਲ ਵਾਸੀ ਅਹਾਤਾ ਦਮਨ ਸਿੰਘ ਥਾਣਾ ਸਿਟੀ ਫ਼ਿਰੋਜ਼ਪੁਰ ,ਸੁਖਦੇਵ ਕੁਮਾਰ ਪੁੱਤਰ ਉਡੀਕ ਸਿੰਘ ਵਾਸੀ ਭਾਰਤ ਨਗਰ ਫ਼ਿਰੋਜ਼ਪੁਰ ਸ਼ਹਿਰ, ਸਲਾਮਤ ਪੁੱਤਰ ਮਲਕੀਤ ਸਿੰਘ ਵਾਸੀ ਗਾਂਧੀ ਨਗਰ ਫ਼ਿਰੋਜ਼ਪੁਰ ਸ਼ਹਿਰ ਜੋ ਦੜਾ ਸੱਟਾ ਲਗਵਾਉਣ ਦਾ ਕੰਮ ਕਰਦੇ ਹਨ | ਪੁਲਿਸ ਨੇ ਇਤਲਾਹ ਭਰੋਸੇਯੋਗ ਹੋਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ 5 ਵਿਅਕਤੀਆਂ ਨੂੰ ਭਾਰਤੀ ਕਰੰਸੀ ਸਮੇਤ ਰੰਗੇ ਹੱਥੀ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿੱਚ 13 ਏ ਜੂਆ ਐਕਟ ਤਹਿਤ ਮੁਕਦਮਾ ਦਰਜ ਕੀਤਾ |