ਫ਼ਿਰੋਜ਼ਪੁਰ, 5 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਮਯੰਕ ਫਾਊਾਡੇਸ਼ਨ ਵਲੋਂ ਹੈਲਥ ਵੈਲਫੇਅਰ ਸੋਸਾਇਟੀ ਪਟਿਆਲਾ ਦੇ ਮੈਂਬਰਾਂ ਦਾ ਫ਼ਿਰੋਜ਼ਪੁਰ ਦੌਰੇ ਦੌਰਾਨ ਤਹਿ ਦਿਲੋਂ ਸਵਾਗਤ ਕੀਤਾ ਗਿਆ | 17 ਮੈਂਬਰਾਂ ਦਾ ਇਕ ਦਲ, ਜਿਸ ਦੀ ਅਗਵਾਈ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੋਹਲੀ ਕਰ ਰਹੇ ਸਨ, ਆਪਣੇ ਆਉਟਰੀਚ ਅਤੇ ਅਧਿਐਨ ਦੌਰੇ ਦੇ ਤਹਿਤ ਸ਼ਹਿਰ ਵਿਚ ਪਹੁੰਚਿਆ | ਆਏ ਹੋਏ ਮੈਂਬਰਾਂ ਦਾ ਸਵਾਗਤ ਮਯੰਕ ਫਾਊਾਡੇਸ਼ਨ ਦੀ ਟੀਮ ਵਲੋਂ ਡਾ. ਗ਼ਜ਼ਲ ਪ੍ਰੀਤ ਸਿੰਘ ਅਤੇ ਹਰਿੰਦਰ ਭੁੱਲਰ ਦੀ ਅਗਵਾਈ ਹੇਠ ਫੁੱਲਾਂ ਦੀਆਂ ਮਾਲਾ ਨਾਲ ਕੀਤਾ ਗਿਆ | ਮਯੰਕ ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਵਲੋਂ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਜਿਸ ਵਿਚ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸੰਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਰੌਸ਼ਨੀ ਪਾਈ ਗਈ | ਆਏ ਮੈਂਬਰਾਂ ਵਿਚ ਹਰਵਿੰਦਰ ਪਾਲ ਸਿੰਘ, ਅਜੀਤ ਸਿੰਘ ਬਾਵਾ, ਜਸਵਿੰਦਰ ਕੌਰ, ਕਾਜਲ, ਜਸਵੰਤ ਸਿੰਘ ਕੋਹਲੀ, ਭੌਰਾ ਸਾਹਿਬ, ਜਸਪਾਲ ਸਿੰਘ, ਜਸਪਾਲ ਸਿੰਘ, ਰਣਜੀਤ ਕੌਰ, ਇੰਦਰਜੀਤ ਕੌਰ, ਹਰੀ ਬੰਸਲ, ਹਰਜੀਤ ਕੌਰ ਰੋਜ਼ੀ, ਸ਼ੋਬਿਨ, ਪੂਰਨ ਸਵਾਮੀ, ਸਿਕੰਦਰ ਪਾਲ ਸਿੰਘ, ਸਿਕੰਦਰ ਅਤੇ ਮਨਜੀਤ ਸ਼ਾਮਲ ਸਨ | ਸਥਾਨਕ ਸਾਗਰ ਰਤਨਾ ਰੈਸਟੋਰੈਂਟ ਵਿਚ ਇਕ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿਚ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਅਤੇ ਵਧੀਆ ਵਾਤਾਵਰਣ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ | ਦੋਵਾਂ ਸੰਸਥਾਵਾਂ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ ਅਤੇ ਸਮਾਜਿਕ ਭਲਾਈ ਲਈ ਇਕੱਠੇ ਕੰਮ ਕਰਨ ਦੇ ਮੌਕਿਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਨੂੰ ਪ੍ਰਮੁੱਖ ਉਦਯੋਗਪਤੀ ਸਮੀਰ ਮਿੱਤਲ ਦੀ ਹਾਜ਼ਰੀ ਨੇ ਹੋਰ ਵੀ ਵਿਸ਼ੇਸ਼ ਬਣਾਇਆ | ਜਿਨ੍ਹਾਂ ਨੇ ਦੋਵਾਂ ਸੰਸਥਾਵਾਂ ਦੇ ਸਮਾਜਿਕ ਯਤਨਾਂ ਦੀ ਸਰਾਹਨਾ ਕੀਤੀ | ਅੰਤ ਵਿਚ ਮਯੰਕ ਫਾਊਾਡੇਸ਼ਨ ਵਲੋਂ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ |