25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ੍ਰੀ ਗੀਤਾ ਭਵਨ ਮੰਦਰ ਵਿਖੇ 131 ਪਰਿਵਾਰਾਂ ਨੂੰ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 06-04-2026
ਫ਼ਾਜ਼ਿਲਕਾ, 5 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਵਿਖੇ ਹਫ਼ਤਾਵਾਰੀ ਰਾਸ਼ਨ ਵੰਡ ਸਮਾਗਮ ਬੜੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੇ 131 ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਭਾਸ਼ ਚੰਦਰ ਧੂੜੀਆ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਠਾਕੁਰ ਜੀ ਦੀ ਪੂਜਾ-ਅਰਚਨਾ ਅਤੇ ਮੁੱਖ ਮਹਿਮਾਨ ਵਲੋਂ ਆਰਤੀ ਕਰਨ ਨਾਲ ਹੋਈ | ਮੰਦਰ ਕਮੇਟੀ ਵਲੋਂ ਮੁੱਖ ਮਹਿਮਾਨ ਨੂੰ ਭਗਵਾਨ ਜੀ ਦਾ ਸਰੂਪ ਭੇਟ ਕਰਕੇ ਅਤੇ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੰਦਰ ਕਮੇਟੀ ਦੇ ਉਪ ਪ੍ਰਧਾਨ ਅਤੇ ਖ਼ਜ਼ਾਨਚੀ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਧੂੜੀਆ ਪਰਿਵਾਰ ਲੰਬੇ ਸਮੇਂ ਤੋਂ ਤਨ-ਮਨ-ਧਨ ਨਾਲ ਮੰਦਰ ਦੀ ਸੇਵਾ ਵਿਚ ਜੁੜਿਆ ਹੋਇਆ ਹੈ | ਮੁੱਖ ਮਹਿਮਾਨ ਸੁਭਾਸ਼ ਚੰਦਰ ਧੂੜੀਆ ਨੇ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਵਾਰ ਵਿਸ਼ੇਸ਼ ਤੌਰ 'ਤੇ ਮੁੱਖ ਜਜਮਾਨ ਵਲੋਂ ਅÏਰਤਾਂ ਨੂੰ ਰਾਸ਼ਨ ਲਿਜਾਉਣ ਲਈ ਥੈਲੀਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸਤੀਸ਼ ਧੂੜੀਆ, ਅਸ਼ੋਕ ਸੁਖੀਜਾ, ਰਮਨ ਪਾਹਵਾ, ਪ੍ਰਵੇਸ਼ ਵਡੇਰਾ, ਨਰਿੰਦਰ ਸਚਦੇਵਾ, ਸੰਜੀਵ ਧੂੜੀਆ, ਰਾਜੇਸ਼ ਧੂੜੀਆ, ਸੁਰਿੰਦਰ ਛਾਬੜਾ, ਧਰਮਪਾਲ ਛਾਬੜਾ, ਡਾ.ਧਰਮਪਾਲ, ਹਰੀਸ਼ ਮੁੰਜਾਲ, ਹਰੀਓਮ ਕੁੱਕੜ, ਭਾਰਤ ਭੂਸ਼ਨ ਮਹਿੰਦੀਰੱਤਾ ਅਤੇ ਵਿਜੇ ਵਡੇਰਾ ਸਮੇਤ ਹੋਰ ਮੈਂਬਰਾਂ ਨੇ ਆਪਣਾ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਪੰਥ, ਪੰਜਾਬ ਅਤੇ ਕਿਸਾਨੀ ਹਿਤਾਂ ਦੀ ਰੱਖਿਆ ਲਈ ਇ... ਅਗਲੀ ਖ਼ਬਰ 108 ਐਂਬੂਲੈਂਸ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈ
Ad Position 24