26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭੱਠਾ ਮਜ਼ਦੂਰਾਂ ਨੇ ਕਾਲਾ ਦਿਨ ਮਨਾਇਆ <br/>

Ad Position 21
No active advertisement
ਰੋਸ ਜ਼ਾਹਿਰ ਕਰਦੇ ਹੋਏ ਅਹੁਦੇਦਾਰ ਅਤੇ ਮੈਂਬਰ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 06-04-2026
ਧਨੌਲਾ, 5 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੱਟੂ ਵਿਖੇ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਦੇ ਭੱਠਾ ਮਜ਼ਦੂਰਾਂ ਨੇ ਆਪਣੀ ਮੀਟਿੰਗ ਕਰਨ ਮਗਰੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਵੱਲ ਵੱਧ ਰਹੀ ਕੇਂਦਰੀ ਸਰਕਾਰ ਵਿਰੁੱਧ ਲੇਬਰ ਕੋਡਾਂ ਦੀਆਂ ਕਾਪੀਆਂ ਫ਼ੂਕ ਕੇ ਕਾਲਾ ਦਿਨ ਮਨਾਇਆ | ਮੀਟਿੰਗ ਵਿਚ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਅਤੇ 6 ਅਪ੍ਰੈਲ ਨੂੰ ਐਸ.ਕੇ.ਐਮ. ਦੀ ਜ਼ਿਲ੍ਹਾ ਕੇਂਦਰ ਤੇ ਰੈਲੀ ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ | ਸੂਬਾ ਸੀਟੂ ਆਗੂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦਾ ਧਨ ਦੌਲਤ ਪੈਦਾ ਕਰਨ, ਖ਼ੂਨ ਪਸੀਨਾ ਵਹਾਉਣ ਵਾਲੇ ਉਨ੍ਹਾਂ ਕਰੋੜਾਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ ਦੀ ਕੋਈ ਚਿੰਤਾ ਨਹੀਂ ਹੈ ਜਿਨ੍ਹਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਤਬਾਹੀ ਹੋ ਰਹੀ ਹੈ | ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦੇ 29 ਕਿਰਤ ਕਾਨੂੰਨ ਨੂੰ ਖ਼ਤਮ ਕਰ ਕੇ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਜ਼ਾਲਮ 4 ਲੇਬਰ ਕੋਡ ਲਾਗੂ ਕਰਨ ਲਈ ਲਗਾਤਾਰ 6 ਸਾਲਾਂ ਤੋਂ ਤਰਲੋ ਮੱਛੀ ਹੋ ਰਹੀ ਹੈ ਜਿਨ੍ਹਾਂ ਨੂੰ ਲਾਗੂ ਕਰਨ ਨਾਲ ਉਦਯੋਗ ਮਾਲਕਾਂ ਨੂੰ ਕਿਰਤੀਆਂ ਤੋਂ ਅੱਠ ਘੰਟੇ ਦਿਹਾੜੀ ਦੀ ਥਾਂ 12-16 ਘੰਟੇ ਤੱਕ ਕੰਮ ਕਰਵਾ ਕੇ ਵੀ ਘੱਟੋ ਘੱਟ ਕਾਨੂੰਨੀ ਉਜ਼ਰਤਾਂ ਦੇਣ ਦੀ ਥਾਂ ਮਨ ਮਰਜ਼ੀ ਨਾਲ ਪੇਮੈਂਟ ਕਰਨ ਦੀ ਖੁੱਲ ਮਿਲ ਜਾਏਗੀ ਜੋ ਮਜ਼ਦੂਰਾਂ ਲਈ ਗ਼ੁਲਾਮੀ ਦਾ ਜੂਲ਼ਾ ਬਣ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁ: ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਵਿਖੇ ਅੰਮਿ੍ਤ ਸੰਚਾਰ 12 ਅਪ੍ਰੈਲ ਨੂੰ-ਭਾਈ ਮਨਪ੍ਰੀਤ ਸਿੰਘ ਅਗਲੀ ਖ਼ਬਰ ਕੀ ਕਹਿੰਦੇ ਹਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ
Ad Position 24