-ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਲਕਾ ਜਲਾਲਾਬਾਦ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ 'ਤੇ ਜਿੰਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਲੈਕਸ ਬੋਰਡ ਦਿਖਾਈ ਦੇ ਰਹੇ ਹਨ, ਉੱਨੇ ਕੰਮ ਨਹੀਂ ਹੋਏ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਜੇਕਰ ਫਲੈਕਸ ਬੋਰਡ ਲੱਗੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਸਨ ਕਿ ਇਹ ਪੰਜਾਬ ਦੀ ਜਨਤਾ ਦਾ ਪੈਸਾ ਹੈ ਜਦਕਿ ਹੁਣ ਵੀ ਜਨਤਾ ਦਾ ਹੀ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਫਲੈਕਸ ਬੋਰਡ ਲੱਗੇ ਸਨ ਤਾਂ ਕੰਮ ਵੀ ਹੋਏ ਸਨ ਅਤੇ ਇਸ ਗੱਲ ਨੂੰ ਲੋਕ ਵੀ ਮੰਨਦੇ ਹਨ ਪਰ ਅੱਜ ਕੰਮ ਦਿਖਾਈ ਨਹੀਂ ਦਿੰਦੇ ਸੜਕਾਂ 'ਤੇ ਸਿਰਫ਼ ਭਗਵੰਤ ਮਾਨ ਹੀ ਦਿਖਾਈ ਦਿੰਦਾ ਹੈ |