ਖੋਸਾ ਦਲ ਸਿੰਘ, 6 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਸ. ਤਰਲੋਚਨ ਸਿੰਘ ਹੁੰਦਲ ਅਤੇ ਸਮੂਹ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਸੁਖਦੀਪ ਕੌਰ ਧਰਮ-ਪਤਨੀ ਤਰਲੋਚਨ ਸਿੰਘ ਅਚਾਨਕ ਬਿਮਾਰ ਹੋਣ ਤੋਂ ਬਾਅਦ ਸਵਰਗ ਸਿਧਾਰ ਗਏ | ਪਰਿਵਾਰ ਨਾਲ ਧਾਰਮਿਕ, ਸਿਆਸੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਜ਼ੀਰਾ, ਕੁਲਬੀਰ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਹੀਰੋ, ਦਰਸ਼ਨ ਸਿੰਘ ਭਾਕਿਯੂ ਕਾਦੀਆਂ, ਸੁਖਮੰਦਰ ਸਿੰਘ ਭਾਕਿਯੂ ਲੱਖੋਵਾਲ, ਕਿਰਨਪਾਲ ਸਿੰਘ ਸੋਢੀ ਵਾਲਾ, ਹਰਦਿਆਲ ਸਿੰਘ ਅਲੀਪੁਰ, ਸੁਖਵੀਰ ਸਿੰਘ ਹੁੰਦਲ, ਦਲਵਿੰਦਰ ਸਿੰਘ ਗੋਸ਼ਾ, ਅਵਤਾਰ ਸਿੰਘ, ਅਨੰਦਪਾਲ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |