24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਿਮਰ ਏਜੰਸੀ 'ਚੋਂ 72 ਭਰੇ ਗੈਸ ਸਿਲੰਡਰ ਚੋਰੀ

Ad Position 21
No active advertisement
ਅਜੀਤ ਡੈਸਕ 07-04-2026
ਕੁੱਲਗੜ੍ਹੀ, 6 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)-ਨਜ਼ਦੀਕੀ ਪਿੰਡ ਝੋਕ ਹਰੀ ਹਰ ਵਿਖੇ ਸਿਮਰ ਇੰਡੇਨ ਗੈੱਸ ਏਜੰਸੀ ਵਿਚੋਂ ਰਾਤ ਦੇ ਸਮੇਂ ਅਣਪਛਾਤੇ ਵਿਅਕਤੀ ਵਲੋਂ 72 ਗੈੱਸ ਸਿਲੰਡਰ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਝੋਕ ਹਰੀ ਹਰ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਮਿਤੀ 3-4 ਅਪ੍ਰੈਲ ਦੀ ਰਾਤ ਨੂੰ ਗਡਾਊਨ ਸਿਮਰ ਇੰਡੇਨ ਗਰਾਮੀਣ ਵਿਤਰਕ ਪਿੰਡ ਝੋਕ ਹਰੀ ਹਰ ਵਿਚੋਂ ਸਮਾਂ ਕਰੀਬ 2.30 ਸਵੇਰੇ ਤੋਂ 3 ਵਜੇ ਸਵੇਰੇ ਵਿਚਕਾਰ ਗਡਾਊਨ ਦਾ ਰÏਸ਼ਨਦਾਨ ਤੋੜ ਕੇ 72 ਗੈੱਸ ਦੇ ਭਰੇ ਹੋਏ ਸਿਲੰਡਰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਤਰਲੋਚਨ ਸਿੰਘ ਹੁੰਦਲ ਨੂੰ ਸਦਮਾ, ਪਤਨੀ ਦਾ ਦਿਹਾਂਤ ਅਗਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਦੇ ਆਗਾਜ਼ 'ਤੇ ਡੀ.ਸੀ.ਐਮ. ਗਰੁੱਪ ਦੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਭਰਪੂਰ ਸਵਾਗਤ
Ad Position 24