ਫ਼ਿਰੋਜ਼ਪੁਰ, 7 ਅਪ੍ਰੈਲ (ਰਾਕੇਸ਼ ਚਾਵਲਾ)-ਪੰਜਾਬ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ 'ਸੱਤਾ ਸੰਭਾਲੋ' ਮੁਹਿੰਮ ਰਾਹੀਂ ਸੂਬੇ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ | ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਫ਼ਿਰੋਜ਼ਪੁਰ ਵਿਖੇ ਨੌਜਵਾਨ ਆਗੂਆਂ ਰਾਜਨ ਕਾਂਤ, ਨਿਰਮਲ ਸਿੰਘ ਪੀਰਾਂ ਵਾਲਾ, ਰਾਹੁਲ ਸੋਨੀ ਅਤੇ ਗਗਨਦੀਪ ਸਿੰਘ ਦੀ ਦੇਖ-ਰੇਖ ਵਿਚ ਇੱਕ ਵਿਸ਼ਾਲ ਮੋਟਰਸਾਈਕਲ ਚੇਤਨਾ ਰੈਲੀ ਕੱਢੀ ਗਈ | ਰੈਲੀ ਨੂੰ ਰਵਾਨਾ ਕਰਨ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਅਤੇ ਠੱਗ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ''ਸਮਾਰਟ ਸਕੂਲਾਂ'' ਅਤੇ ''ਸਿੱਖਿਆ ਕ੍ਰਾਂਤੀ'' ਦੇ ਦਾਅਵੇ ਖੋਖਲੇ ਸਾਬਤ ਹੋਏ ਹਨ ਜਦਕਿ ਹਸਪਤਾਲਾਂ ਵਿਚ ਦਵਾਈਆਂ ਤੱਕ ਨਸੀਬ ਨਹੀਂ ਹੋ ਰਹੀਆਂ | ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਅਤੇ ਮਾਫ਼ੀਆ ਦੇ ਗੱਠਜੋੜ ਕਾਰਨ ਨਸ਼ਿਆਂ ਦੀ ''ਹੋਮ ਡਿਲਿਵਰੀ'' ਹੋ ਰਹੀ ਹੈ | ਸੁਲਹਾਣੀ ਨੇ ਦਾਅਵਾ ਕੀਤਾ ਕਿ 2027 ਵਿਚ ਬਸਪਾ ਦੀ ਸਰਕਾਰ ਬਣਦੇ ਹੀ ਭੂ-ਮਾਫੀਆ ਅਤੇ ਗੈਂਗਸਟਰ ਵਾਦ ਨੂੰ ਨੱਥ ਪਾਈ ਜਾਵੇਗੀ | 11 ਅਪ੍ਰੈਲ ਨੂੰ ਮਹਾਤਮਾ ਜੋਤੀ ਰਾਓ ਫੁੱਲੇ ਦੇ ਜਨਮ ਦਿਵਸ ਮੌਕੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ''ਸੱਤਾ ਪ੍ਰਾਪਤ ਕਰੋ ਸੰਮੇਲਨ'' ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਲਿਆਏਗਾ | ਇਸ ਮੌਕੇ ਓਮ ਪ੍ਰਕਾਸ਼ ਸਰੋਏ ਜਨਰਲ ਸਕੱਤਰ ਬਸਪਾ ਪੰਜਾਬ ਤੇ ਇੰਚਾਰਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ, ਅਸ਼ੋਕ ਕਪਤਾਨ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਸੁਖਦੇਵ ਸਿੰਘ ਭੱਟੀ ਜਨਰਲ ਸਕੱਤਰ, ਐਡਵੋਕੇਟ ਮਲਕੀਤ ਸਿੰਘ ਖੋਖਰ, ਕੁਲਦੀਪ ਸਿੰਘ ਬਰਾੜ, ਰਾਕੇਸ਼ ਕੁਮਾਰ ਲਹੌਰਾ, ਹਦੈਤ ਵਾਲਮੀਕ, ਹਰਬੰਸ ਸਿੰਘ, ਰਤਨ ਸਿੰਘ ਕਾਲਾ, ਸੁਨੀਤਾ ਸਹੋਤਾ, ਯੂਨਿਸ ਭੱਟੀ, ਬੱਬੂ ਸਹੋਤਾ, ਸਰਬਣ ਸਿੰਘ ਪੀਰਾਂ ਵਾਲਾ, ਜਗਤਾਰ ਸਿੰਘ, ਹਰੀ ਸਿੰਘ ਬਸਪਾ ਆਗੂ ਤੇ ਹੋਰ ਨੌਜਵਾਨ ਕਾਰਜਕਰਤਾ ਹਾਜ਼ਰ ਸਨ |