11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਆਂਗਣਵਾੜੀ ਵਰਕਰਾਂ ਦਾ ਐਲਾਨ-ਸਮਾਰਟ ਫ਼ੋਨ ਤੋਂ ਬਿਨਾਂ 'ਮਾਵਾਂ ਧੀਆਂ ਸਤਿਕਾਰ' ਸਕੀਮ ਵਿਚ ਨਹੀਂ ਕਰਨਗੀਆਂ ਕੰਮ

Ad Position 21
No active advertisement
ਅਜੀਤ ਡੈਸਕ 08-04-2026
ਗੁਰੂਹਰਸਹਾਏ, 7 ਅਪ੍ਰੈਲ (ਕਪਿਲ ਕੰਧਾਰੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਅਗਵਾਈ ਹੇਠ ਬਲਾਕ ਪੱਧਰ 'ਤੇ ਡਾਇਰੈਕਟਰ ਦੇ ਨਾਮ 'ਤੇ ਸੀ.ਡੀ.ਪੀ.ਓ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੋਸ਼ਣ ਅਭਿਆਨ ਫ਼ੰਡਾਂ ਵਿਚੋਂ ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਗਏ ਮੋਬਾਈਲ ਫ਼ੋਨ ਤੁਰੰਤ ਵਰਕਰਾਂ ਨੂੰ ਦਿੱਤੇ ਜਾਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਫ਼ੋਨ ਵਰਕਰਾਂ ਨੂੰ ਨਹੀਂ ਮਿਲਦੇ ਤਾਂ ਉਹ ਆਪਣੇ ਨਿੱਜੀ ਫੋਨਾਂ ਤੋਂ ਸਰਕਾਰ ਦੀ 'ਮਾਵਾਂ ਧੀਆਂ ਸਤਿਕਾਰਯੋਗ' ਯੋਜਨਾ ਵਿਚ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਨਹੀਂ ਕਰਨਗੀਆਂ | ਉਨ੍ਹਾਂ ਦੱਸਿਆ ਕਿ ਵਰਕਰ ਪਹਿਲਾਂ ਹੀ ਆਪਣੇ ਨਿੱਜੀ ਫੋਨਾਂ ਰਾਹੀਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ ਅਤੇ ਪਿਛਲੇ ਕਰੀਬ ਅੱਠ ਸਾਲਾਂ ਤੋਂ ਫੋਨਾਂ ਦੀ ਉਡੀਕ ਕਰ ਰਹੀਆਂ ਹਨ, ਜਿਸ ਦਾ ਯੂਨੀਅਨ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਇਸ ਤੋਂ ਇਲਾਵਾ ਜਥੇਬੰਦੀ ਨੇ ਮੰਗ ਕੀਤੀ ਕਿ ਇਕ ਲਾਭਪਾਤਰੀ ਦੀ ਰਜਿਸਟਰੇਸ਼ਨ ਲਈ ਘੱਟੋ-ਘੱਟ ਆਂਗਣਵਾੜੀ ਵਰਕਰ ਨੂੰ 100 ਰੁਪਏ ਅਤੇ ਹੈਲਪਰ ਨੂੰ 50 ਰੁਪਏ ਭੁਗਤਾਨ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੀਲਾ ਰਾਣੀ, ਸਰਕਲ ਪ੍ਰਧਾਨ ਕਸ਼ਮੀਰ ਕੌਰ, ਸੋਮਾ ਰਾਣੀ, ਭਗਵਾਨ ਦੇਵੀ, ਰਾਜਵਿੰਦਰ ਕੌਰ, ਰਜਨੀ ਭੰਡਾਰੀ, ਕੁਲਬੀਰ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਮੋਨਿਕਾ ਰਾਣੀ, ਰੀਨਾ ਰਾਣੀ, ਨਿਰਮਲ ਕੌਰ, ਸਰਤਾਜ ਕੌਰ, ਸਵਰਨ ਕੌਰ, ਕਾਂਤਾ ਵੋਹਰਾ, ਅਮਰਜੀਤ ਕੌਰ, ਰਾਜਵੀਰ ਕੌਰ, ਕੁਲਵੰਤ ਕੌਰ ਆਦਿ ਵਰਕਰਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੰਗਾਂ ਦੇ ਹੱਲ ਲਈ ਬੀਕੇਯੂ ਸਿੱਧੂਪੁਰ (ਪੰਜਾਬ) ਦੇ ਆਗੂਆਂ ਦੀ ਹੰਗਾਮੀ ਬੈਠਕ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ 'ਦਸਤਾਰ ਸਜਾਓ' ਮੁਹਿੰਮ ਤਹਿਤ ਮੁਕਾਬਲੇ ਕਰਵਾਏ
Ad Position 24