11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੈਨਸ਼ਨਰਜ਼ ਵੈੱਲਫੇਅਰ ਵਲੋਂ ਬਕਾਏ ਅਤੇ ਮਹਿੰਗਾਈ ਭੱਤਾ ਦੇਣ ਦੀ ਮੰਗ

Ad Position 21
No active advertisement
ਅਜੀਤ ਡੈਸਕ 08-04-2026
ਜ਼ੀਰਾ, 7 ਮਾਰਚ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਮੰਡਲ ਜ਼ੀਰਾ ਦੀ ਜ਼ਰੂਰੀ ਮੀਟਿੰਗ ਜ਼ੀਰਾ ਵਿਖੇ ਹੋਈ | ਇਸ ਸਮੇਂ ਸਰਕਲ ਫ਼ਿਰੋਜ਼ਪੁਰ ਦੇ ਪ੍ਰਧਾਨ ਮਹਿੰਦਰ ਸਿੰਘ ਜੋਸਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਖ਼ਾਲਸਾ, ਅਵਤਾਰ ਸਿੰਘ ਥਿੰਦ, ਤਰਸੇਮ ਸਿੰਘ ਬਰਾੜ, ਮਾਮ ਚੰਦ, ਹਿੰਮਤ ਸਿੰਘ ਜੇ ਈ, ਸੁਰਿੰਦਰ ਕੁਮਾਰ ਅਤੇ ਗੁਰਦੀਪ ਸਿੰਘ ਫੇਰੋਗੇ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਛੇ ਮਹੀਨੇ ਬਾਅਦ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਜਾਂਦੀ ਹੈ | ਜਦਕਿ ਪੰਜਾਬ ਸਰਕਾਰ ਹੁਣ ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 16 ਫਿੱਸਦੀ ਮਹਿੰਗਾਈ ਭੱਤਾ ਦੱਬੀ ਬੈਠੀ ਹੈ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਲੋਂ ਇਹ ਮਹਿੰਗਾਈ ਭੱਤਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਈ.ਏ.ਐਸ ,ਆਈ.ਪੀ.ਐਸ ਆਦਿ ਅਫ਼ਸਰਾਂ ਨੂੰ ਮਹਿੰਗਾਈ ਭੱਤਾ ਦੇ ਕੇ ਬਾਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦਾ 2016 ਤੋਂ ਸਕੇਲਾਂ ਦਾ ਬਕਾਇਆ ਵੀ ਪੈਡਿੰਗ ਪਿਆ ਹੈ ਅਤੇ ਪੈਨਸ਼ਨਰਾਂ ਦੇ ਪੇਅ ਸਕੇਲ 2.25 ਦੀ ਬਜਾਏ ਬਾਕੀ ਰੈਗੂਲਰ ਮੁਲਾਜ਼ਮਾਂ ਵਾਂਗ 2.59 ਦੇ ਫੈਕਟਰ ਨਾਲ ਸੋਧੇ ਜਾਣ | ਉਨ੍ਹਾਂ ਨੇ ਬਣਦਾ ਬਕਾਇਆ ਸਮੇਤ ਵਿਆਜ ਦੇ ਇੱਕੋ ਵਾਰ ਚ ਦੇਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਬੈਂਕ ਵਿਆਜ ਦਰਾਂ ਵਿਚ ਕਟੌਤੀ ਹੋਣ ਕਰਕੇ ਪੈਨਸ਼ਨਰਾਂ ਦੀ ਕੰਪਿਊਟ ਦੀਆਂ ਕਿਸ਼ਤਾਂ ਵੀ 15 ਸਾਲ ਦੀ ਬਜਾਏ 10 ਸਾਲ ਹੀ ਕੱਟੀਆਂ ਜਾਣ ਅਤੇ ਪੈਨਸ਼ਨਰਾਂ ਤੋਂ ਲਿਆ ਜਾਂਦਾ ਡਿਵੈਲਪਮੈਂਟ ਟੈਕਸ ਲੈਣਾ ਬੰਦ ਕੀਤਾ ਜਾਵੇ | ਇਸ ਮੌਕੇ ਹਰਪਾਲ ਸਿੰਘ ਮੰਡਲ ਸੁਪਰਡੈਂਟ, ਪ੍ਰੇਮ ਨਾਥ ਜੇ ਈ, ਨਛੱਤਰ ਸਿੰਘ ਗਿੱਲ, ਸੰਤੋਖ ਸਿੰਘ ਮੰਡਲ ਸਕੱਤਰ, ਹਰਜੀਤ ਸਿੰਘ, ਗੁਰਦੇਵ ਸਿੰਘ ਪ੍ਰਧਾਨ, ਚਰਨਜੀਤ ਸਿੰਘ ਪੰਡੋਰੀ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ, ਗੁਰਜੰਟ ਸਿੰਘ, ਤਿਲਕ ਰਾਜ ਐੱਸ ਡੀ ਓ ਅਤੇ ਅਮਰਨਾਥ ਕੈਸ਼ੀਅਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਐੱਮ.ਏ. ਪੰਜਾਬੀ ਦੇ ਨਤੀਜਿਆਂ 'ਚੋਂ ਡੀ ਏ ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼... ਅਗਲੀ ਖ਼ਬਰ ਕਿਸਾਨੀ ਮੰਗਾਂ ਦੇ ਹੱਲ ਲਈ ਬੀਕੇਯੂ ਸਿੱਧੂਪੁਰ (ਪੰਜਾਬ) ਦੇ ਆਗੂਆਂ ਦੀ ਹੰਗਾਮੀ ਬੈਠਕ
Ad Position 24