11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪ੍ਰੋਜੈਕਟ ਉਮੀਦ ਤਹਿਤ ਫ਼ਿਰੋਜ਼ਪੁਰ ਫਾਊਾਡੇਸ਼ਨ ਨੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ

Ad Position 21
No active advertisement
ਅਜੀਤ ਡੈਸਕ 08-04-2026
ਫ਼ਿਰੋਜ਼ਪੁਰ, 7 ਅਪ੍ਰੈਲ(ਸੋਢੀ)-ਪਿਛਲੇ 8 ਸਾਲਾਂ ਤੋਂ ਜ਼ਿਲ੍ਹੇ ਵਿਚ 'ਕੋਈ ਭੁੱਖਾ ਨਾ ਸੌਵੇਂ' ਦੇ ਨਾਅਰੇ ਨਾਲ ਦਿਨ-ਰਾਤ ਲੰਗਰ ਵਰਤਾ ਰਹੀ ਫ਼ਿਰੋਜ਼ਪੁਰ ਫਾਊਾਡੇਸ਼ਨ ਵਲੋਂ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦਾਨ ਵਿਚ ਅਹਿਮ ਕਦਮ ਚੁੱਕਦੇ ਹੋਏ 'ਪ੍ਰੋਜੈਕਟ ਉਮੀਦ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਦੇ ਤਹਿਤ ਪਹਿਲੇ ਦਿਨ 650 ਵਿਦਿਆਰਥੀਆਂ ਨੂੰ ਸਕੂਲ ਬੈਗਾਂ ਤੋਂ ਇਲਾਵਾ ਸਟੇਸ਼ਨਰੀ ਵੰਡੀ ਗਈ | ਸੰਸਥਾਪਕ ਸ਼ਲਿੰਦਰ ਸ਼ੈਲੀ ਨੇ ਦੱਸਿਆ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ 'ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜਮਾਤ ਵਿਚ ਪਾਸ ਹੋਣ ਦੀ ਵਧਾਈ ਦੇਣ ਦੇ ਨਾਲ-ਨਾਲ ਨਵੇਂ ਸੈਸ਼ਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਤਾਂ ਜੋ ਉਹ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਪਾ ਸਕਣ | ਉਨ੍ਹਾਂ ਦੱਸਿਆ ਕਿ 'ਉਮੀਦ ਦੀ ਪਾਠਸ਼ਾਲਾ' ਪ੍ਰੋਜੈਕਟ ਤਹਿਤ ਇੱਟਾਂ ਦੇ ਭੱਠਿਆਂ 'ਤੇ ਜਾ ਕੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ | ਇਸ ਵਿਚ ਉਸੇ ਪਿੰਡ ਦੀ ਮਹਿਲਾ ਨੂੰ ਅਧਿਆਪਕਾ ਵਜੋਂ ਰੱਖ ਕੇ ਮਾਣਭੱਤਾ ਦਿੱਤਾ ਜਾਂਦਾ ਹੈ ਅਤੇ ਮਜ਼ਦੂਰਾਂ ਨੂੰ ਵੀ ਦਸਤਖ਼ਤ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਤਾਂ ਜੋ ਦੇਸ਼ ਨੂੰ ਸਾਖਰ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਵਲੋਂ ਟੀਮ ਵਰਕ ਦੇ ਰੂਪ ਵਿਚ ਪੂਰਾ ਕੰਮ ਕੀਤਾ ਜਾਂਦਾ ਹੈ | ਇਸ ਮੌਕੇ ਸ਼ਲਿੰਦਰ ਸ਼ੈਲੀ, ਮੁਕੇਸ਼ ਕੁਮਾਰ, ਜਿੰਮੀ ਕੱਕੜ, ਸੁਨੀਲ ਅਰੋੜਾ, ਪਵਨ ਬਾਂਸਲ, ਅਮਨ ਚਾਵਲਾ, ਮੁਨੀਸ਼ ਸਚਦੇਵਾ, ਵਿਕਾਸ ਪਾਸੀ, ਕੁਨਾਲ ਸੇਠੀ, ਸੁਧਾ ਸਿੰਘਾਨੀਆ, ਕਮਲ ਸੰਧੂ, ਰਿਸ਼ੂ ਚਾਵਲਾ, ਗ਼ੌਰੀ ਸ਼ੰਕਰ, ਆਸ਼ੀਸ਼ ਚਾਵਲਾ, ਸੁਮਿਤ ਕੱਕੜ, ਅਜੇ ਅਰੋੜਾ, ਰਤਨ ਸਿੰਘ ਸੈਣੀ, ਦੀਪਕ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ ਵਿਸ਼ਾਲ ਸਿਆਸੀ ਕਾਨਫ਼ਰੰਸ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੁਦਕੀ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਮੁਕਾਬਲੇ 14 ਨੂੰ
Ad Position 24