ਮੁੱਦਕੀ, 8 ਅਪ੍ਰੈਲ(ਭੁਪਿੰਦਰ ਸਿੰਘ)-ਅੱਜ ਸਥਾਨਕ ਕਸਬੇ ਦੇ ਵਾਰਡ ਨੰ. ਚਾਰ ਵਿਚ 10 ਲੱਖ ਵਾਲੇ ਸਿਹਤ ਬੀਮਾ ਕਾਰਡ ਬਣਾਉਣ ਸਬੰਧੀ ਕੈਪ ਲਗਾਇਆ ਗਿਆ | ਜਿਸ ਵਿਚ ਵਾਰਡ ਨੰ. 4 ਵਿਚ ਰਹਿ ਰਹੇ ਪਰਿਵਾਰਾਂ ਨੇ ਆਪਣੇ ਕਾਰਡ ਬਣਾਏ | 'ਆਪ' ਆਗੂ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ ਇਹ ਕਾੈਪ ਜਸਵੰਤ ਸਿੰਘ ਮੱਲਾ ਦੇ ਗ੍ਰਹਿ ਵਿਖੇ ਲਗਾਇਆ ਗਿਆ | ਕਟਾਰੀਆ ਨੇ ਅੱਗੇ ਦੱਸਿਆ ਕਿ ਜੋ ਪਰਿਵਾਰ ਇਸ ਤੋਂ ਪਹਿਲਾਂ ਲਗਾਏ ਕੈਂਪਾਂ ਵਿਚ ਆਪਣੇ ਕਾਰਡ ਬਣਾਉਣ ਤੋਂ ਰਹਿ ਗਏ ਸਨ | ਉਹ ਆਪਣੇ ਕਾਰਡ ਬਣਵਾ ਕੇ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹਨ | ਇਸ ਮੌਕੇ 'ਆਪ' ਆਗੂ ਕੁਲਵੰਤ ਰਾਏ ਕਟਾਰੀਆ ਤੋਂ ਇਲਾਵਾ ਕੁਲਦੀਪ ਸਿੰਘ ਖੋਸਾ, ਪਿੰ੍ਰਸ ਗੁਪਤਾ, ਗੁਰਪ੍ਰੀਤ ਸਿੰਘ ਬਰਾੜ, ਜਗਤਾਰ ਸਿੰਘ ਢੁੱਟਾ, ਜਸਵੰਤ ਸਿੰਘ ਮੱਲਾ, ਸਵਰਨ ਸਿੰਘ ਗੋਲੀ , ਸੁਖਮੰੰਦਰ ਸਿੰਘ ਪੈਲੇਸ ਵਾਲੇ , ਸੁਖਪ੍ਰੀਤ ਸਿੰਘ ਨਿੱਕਾ, ਇਕਬਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਖ਼ਾਲਸਾ, ਜਰਨੈਲ ਸਿੰਘ ਬਿਜਲੀ ਵਾਲੇ ਕੁਲਵੰਤ ਸਿੰਘ ਭੁੱਲਰ, ਗੁਰਮੁਖ ਸਿੰਘ ਪੱਪੂ ਆਦਿ 'ਆਪ' ਆਗੂ 'ਤੇ ਵਰਕਰ ਹਾਜ਼ਰ ਸਨ | ਇਸ ਮੌਕੇ ਵਾਰਡ ਵਾਸੀਆਂ ਨੇ ਸਿਹਤ ਬੀਮਾ ਕਾਰਡ ਬਣਾਉਣ ਸਬੰਧੀ ਆਪਣੇ ਨਾਂ ਦਰਜ ਕਰਵਾਏ ਤਾਂ ਜੋ ਬੀਮਾ ਕਾਰਡ ਬਣਾ ਕੇ ਲੋੜ ਪੈਣ 'ਤੇ ਆਪਣੀ ਸਿਹਤ ਸਬੰਧੀ ਇਲਾਜ ਕਰਵਾ ਸਕਣ |