07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਦਿੱਤੀ ਮਹੱਤਵਪੂਰਨ ਸੁਰੱਖਿਆ ਸਲਾਹ

Ad Position 21
No active advertisement
ਅਜੀਤ ਡੈਸਕ 09-04-2026
ਫ਼ਿਰੋਜ਼ਪੁਰ, 8 ਅਪ੍ਰੈਲ(ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਮੇਂ-ਸਮੇਂ 'ਤੇ ਜਨ-ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ | ਇਸ ਮੁਹਿੰਮ ਦੌਰਾਨ ਯਾਤਰੀਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲਦੀ ਰੇਲਗੱਡੀ ਵਿਚ ਚੜ੍ਹਨ ਜਾਂ ਉੱਤਰਨ ਤੋਂ ਬਚਣ ਅਤੇ ਰੇਲਗੱਡੀ ਦੇ ਪੂਰੀ ਤਰ੍ਹਾਂ ਰੁਕਣ ਤੋਂ ਬਾਅਦ ਹੀ ਪਲੇਟਫ਼ਾਰਮ ਤੋਂ ਸੁਰੱਖਿਅਤ ਤਰੀਕੇ ਨਾਲ ਚੜ੍ਹਨ ਜਾਂ ਉੱਤਰਨ | ਰਾਖਵੇਂ ਕੋਚਾਂ ਤੋਂ ਇਲਾਵਾ ਦਿਵਿਆਂਗ, ਮਹਿਲਾ ਕੋਚ, ਗਾਰਡ ਬਰੇਕ ਜਾਂ ਪਾਰਸਲ ਵੈਨ ਵਿਚ ਅਣਅਧਿਕਾਰਤ ਯਾਤਰਾ ਕਰਨਾ ਰੇਲਵੇ ਐਕਟ ਤਹਿਤ ਸਜ਼ਾ ਯੋਗ ਅਪਰਾਧ ਹੈ | ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਦੌਰਾਨ ਆਪਣੇ ਸਾਮਾਨ ਦੀ ਸੁਰੱਖਿਆ ਕਰਨ, ਖਿੜਕੀਆਂ ਅਤੇ ਦਰਵਾਜ਼ਿਆਂ ਦੇ ਕੋਲ ਸੁਚੇਤ ਰਹਿਣ ਅਤੇ ਕੀਮਤੀ ਵਸਤੂਆਂ ਨੂੰ ਖਿੜਕੀ ਤੋਂ ਦੂਰ ਰੱਖਣ | ਅਣਜਾਣ ਵਿਅਕਤੀਆਂ ਤੋਂ ਖਾਣ-ਪੀਣ ਦੀਆਂ ਵਸਤੂਆਂ ਲੈਣ ਤੋਂ ਵੀ ਪਰਹੇਜ਼ ਕਰਨ | ਚੱਲਦੀ ਰੇਲਗੱਡੀ ਦੇ ਦਰਵਾਜ਼ੇ ਜਾਂ ਪਾਏਦਾਨ 'ਤੇ ਖੜ੍ਹੇ ਹੋ ਕੇ ਯਾਤਰਾ ਕਰਨਾ ਜਾਂ ਸੈਲਫੀ ਲੈਣਾ ਜਾਨਲੇਵਾ ਹੋ ਸਕਦਾ ਹੈ | ਇਸ ਦੇ ਨਾਲ ਹੀ ਯਾਤਰਾ ਦੌਰਾਨ ਜਲਨਸ਼ੀਲ ਵਸਤੂਆਂ ਲੈ ਕੇ ਜਾਣਾ ਵੀ ਮਨਾ ਹੈ | ਜੇਕਰ ਕੋਈ ਸ਼ੱਕੀ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਟੀ.ਟੀ.ਈ., ਆਰ.ਪੀ.ਐੱਫ. ਜਾਂ ਜੀ.ਆਰ.ਪੀ. ਨੂੰ ਸੂਚਿਤ ਕਰੋ ਜਾਂ ਰੇਲਵੇ ਹੈਲਪ ਲਾਈਨ ਨੰਬਰ 139 'ਤੇ ਸੰਪਰਕ ਕਰੋ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਲਾਪਰਵਾਹੀ ਨਾ ਸਿਰਫ਼ ਰੇਲ ਸੰਚਾਲਨ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਯਾਤਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਹੈ | ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਯਾਤਰਾ ਨੂੰ ਤਰਜੀਹ ਦੇਣ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਭਲਕੇ : ਡਾ. ਬਲਵਿੰਦਰ ਸਿੰਘ ਅਗਲੀ ਖ਼ਬਰ ਸਿਵਲ ਹਸਪਤਾਲ ਮਮਦੋਟ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ
Ad Position 24