ਜ਼ੀਰਾ, 8 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਰਜਿ ਦੀ ਮਹੀਨੇਵਾਰ ਮੀਟਿੰਗ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਵਿਚ ਕੀਤੀ ਗਈ | ਇਸ ਮੌਕੇ ਕਲੱਬ ਪ੍ਰਧਾਨ ਵਲੋਂ ਸੈਰ ਟਰੈਕ ਉੱਪਰ ਸਪੀਕਰ ਲਗਾਉਣ ਲਈ ਯੋਗਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਚਰਨਪ੍ਰੀਤ ਸਿੰਘ ਸੋਨੂੰ ਜਨਰਲ ਸਕੱਤਰ ਵਲੋਂ ਮਾਰਚ ਮਹੀਨੇ ਦਾ ਹਿਸਾਬ ਪੇਸ਼ ਕੀਤਾ ਗਿਆ | ਜਿਸ ਨੂੰ ਸਰਬਸੰਮਤੀ ਨਾਲ ਕਲੱਬ ਮੈਂਬਰਾਂ ਵਲੋਂ ਪਾਸ ਕੀਤਾ ਗਿਆ | ਇਸ ਦੌਰਾਨ ਗੁਰਤੇਜ ਸਿੰਘ ਗਿੱਲ ਰਿਟਾਇਰਡ ਨਾਇਬ ਤਹਿਸੀਲਦਾਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਗਿਆ | ਪ੍ਰਕਿਰਤੀ ਕਲੱਬ ਦੀਆਂ ਸਰਗਰਮੀਆਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਅਤੇ ਕਲੱਬ ਵਲੋਂ ਸੈਰ ਵਾਲੇ ਟਰੈਕ ਉੱਪਰ ਗੁਰਬਾਣੀ ਪ੍ਰਸਾਰਨ ਲਈ ਸਪੀਕਰ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪ੍ਰਕਿਰਤੀ ਕਲੱਬ ਦੀ ਸ਼ੁਰੂਆਤ ਕਰਨ ਵਾਲੇ ਸਾਰੇ ਮੈਂਬਰਾਂ ਦੇ ਨਾਮ ਇਕ ਬੋਰਡ ਉੱਪਰ ਲਿਖੇ ਜਾਣ ਅਤੇ ਪਾਰਕ ਵਿਚ ਕੈਮਰੇ ਲਗਾਏ ਜਾਣ | ਮੀਟਿੰਗ ਵਿਚ ਜਸਵੰਤ ਸਿੰਘ ਨਾਮਦੇਵ, ਮਲੂਕ ਸਿੰਘ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਅਟਵਾਲ, ਹਰਪਾਲ ਸਿੰਘ ਗਿੱਲ ਪੰਡੋਰੀ, ਮਨਜੀਤ ਸਿੰਘ ਸੰਧੂ, ਗੁਰਦੀਪ ਸਿੰਘ ਕਾਨੂੰਗੋ, ਬਲਦੇਵ ਸਿੰਘ ਬਾਵਾ, ਰਾਜ ਕੁਮਾਰ ਕੱਕੜ, ਗੁਰਮੇਲ ਸਿੰਘ ਚੱਬਾ, ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਜਗਜੀਤ ਸਿੰਘ ਪਟਵਾਰੀ, ਸਟੇਟ ਅਵਾਰਡੀ,ਮਾਸਟਰ ਮੇਜਰ ਸਿੰਘ ਗਿੱਲ, ਸਤਨਾਮ ਸਿੰਘ ਬਾਠ, ਮੇਜਰ ਸਿੰਘ ਗਿੱਲ, ਪ੍ਰਤਾਪ ਸਿੰਘ, ਕਮਲਜੀਤ ਸਿੰਘ ਸੈਂਹਭੀ, ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਗੁਰਭੇਜ ਸਿੰਘ ਸਿੱਧੂ, ਦਲਜੀਤ ਸਿੰਘ ਗਿੱਲ, ਭਜਨ ਸਿੰਘ ਚੱਬਾ, ਸੁਖਦੇਵ ਸਿੰਘ, ਗੁਰਚਰਨ ਸਿੰਘ ਢਿੱਲੋਂ, ਜਗਦੇਵ ਸ਼ਰਮਾ, ਭੂਪਿੰਦਰ ਸਿੰਘ ਭੁੱਲਰ ਮਾਸਟਰ ਅਜੀਤ ਸਿੰਘ , ਦਿਨੇਸ਼ ਜੋਸ਼ੀ, ਗੁਰਦੀਪ ਸਿੰਘ ਪੰਡੋਰੀ, ਰਾਜਵਿੰਦਰ ਸਿੰਘ ਮਾਨਸਾ, ਸੁਰੇਸ਼ ਕੁਮਾਰ ਕਾਲਾ, ਸੁਨੀਲ ਸਹਿਗਲ, ਜੁਗਰਾਜ ਸਿੰਘ ਭੂਈ, ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾ, ਨਵੀਨ ਸਚਦੇਵਾ, ਭੂਪਿੰਦਰ ਸਿੰਘ, ਆਦਿ ਕਲੱਬ ਮੈਂਬਰ ਹਾਜ਼ਰ ਸਨ |