ਫ਼ਿਰੋਜ਼ਪੁਰ, 8 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਭਗਵੰਤ ਮਾਨ ਸਰਕਾਰ ਕਿਸਾਨ ਵੀਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ ਕਿ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਆਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼ਹਿਰੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਆਪ ਦੇ ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ਬਲਰਾਜ ਸਿੰਘ ਕਟੋਰਾ ਨੇ ਮਾਰਕੀਟ ਦਫਤਰ ਵਿਖੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਪਾਰਟੀ ਦੇ ਆਦੇਸ਼ ਅਨੁਸਾਰ ਜ਼ਿਲ੍ਹਾ ਕਿਸਾਨ ਵਿੰਗ ਦੇ ਆਗੂਆਂ, ਬਲਾਕ ਕੋਆਰਡੀਨੇਟਰ ਤੇ ਮੈਂਬਰਾਂ ਦੀ ਅਹਿਮ ਬੈਠਕ ਕੀਤੀ ਗਈ ਹੈ | ਜਿਸ ਵਿਚ ਹਾਜ਼ਰ ਮੈਂਬਰਾਂ ਨਾਲ ਪਾਰਟੀ ਵਲੋਂ ਮਿਲੇ ਦਿਸ਼ਾ ਨਿਰਦੇਸ਼ ਨੂੰ ਸਾਂਝਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਵਾਲ ਦਿਸ਼ਾ ਨਿਰਦੇਸ਼ ਮਿਲੇ ਹਨ ਕਿ ਹਾੜੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਸਾਰੇ ਪ੍ਰਬੰਧ ਚੈੱਕ ਕੀਤੇ ਜਾਣ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪ੍ਰਬੰਧਾਂ ਬਾਰੇ ਮੰਡੀਆਂ ਦੇ ਸੈਕਟਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ | ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕਟੋਰਾ ਤੇ ਹਲਕਾ ਪ੍ਰਧਾਨ ਹਰਦੇਵ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਹਲਕਾ ਤੇ ਬਲਾਕ ਕੋਆਰਡੀਨੇਟਰਾਂ ਨੂੰ ਜ਼ਿੰਮੇਵਾਰੀ ਦਿੰਦੇ ਹੋਏ ਮੰਡੀਆਂ ਸੌਂਪੀਆਂ ਗਈਆਂ ਹਨ | ਜਿਨ੍ਹਾਂ ਵਲੋਂ ਸਾਰੀ ਜਾਣਕਾਰੀ ਸਮੇਂ-ਸਮੇਂ ਤੇ ਪਾਰਟੀ ਨੂੰ ਦਿੱਤੀ ਜਾਵੇਗੀ | ਇਸ ਮੌਕੇ ਨਿਸ਼ਾਨ ਸਿੰਘ ਖਾਈ, ਸੁਰਿੰਦਰ ਸਿੰਘ ਗੋਰਾ ਬੰਡਾਲਾ, ਸੁਰਜੀਤ ਸਿੰਘ ਦੁਲਚੀ ਕੇ, ਜੁਗਰਾਜ ਸਿੰਘ ਨਿਜ਼ਾਮ ਵਾਲਾ, ਬਲਵੰਤ ਸਿੰਘ ਰੱਖੜੀ, ਕੁਲਦੀਪ ਸਿੰਘ ਸਿੱਧੂ ਬਸਤੀ ਸੁਨਵਾ ਵਾਲੀ, ਮਹਿਲ ਸਿੰਘ ਅੱਕੂ ਵਾਲਾ, ਨਿਰਮਲ ਸਿੰਘ, ਸਾਰਜ ਸਿੰਘ ਮਾਛੀਵਾੜਾ, ਸੁਖਦੇਵ ਸਿੰਘ, ਦਲਬੀਰ ਸਿੰਘ ਸਾਂਦਾ ਮੌਜ਼ਾ ਅਤੇ ਮਨਜੀਤ ਸਿੰਘ ਬੱਗੇ ਕੇ ਆਦਿ ਹਾਜ਼ਰ ਸਨ |