ਗੁਰੂਹਰਸਹਾਏ, 7 ਅਪ੍ਰੈਲ(ਕਪਿਲ ਕੰਧਾਰੀ)-ਵਾਲਮੀਕੀ ਸਮਾਜ ਦੇ ਪੰਜਾਬ ਪ੍ਰਧਾਨ ਸ਼ਾਮ ਲਾਲ ਬਿੱਟੂ ਨੂੰ ਵਾਲਮੀਕੀ ਤੀਰਥ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਮ ਲਾਲ ਬਿੱਟੂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਵਾਲਮੀਕੀ ਸਮਾਜ ਦੀ ਭਲਾਈ ਲਈ ਸਰਗਰਮ ਤੌਰ 'ਤੇ ਕੰਮ ਕਰਦੇ ਆ ਰਹੇ ਹਨ ਅਤੇ ਉਹਨਾਂ ਦੀ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ | ਉਹਨਾਂ ਦੀ ਨਿਯੁਕਤੀ ਨਾਲ ਵਾਲਮੀਕੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ | ਵੱਖ-ਵੱਖ ਸ਼ਹਿਰਾਂ ਤੋਂ ਵਾਲਮੀਕੀ ਸਮਾਜ ਦੇ ਅਹੁਦੇਦਾਰ ਅਤੇ ਸਦੱਸ ਉਹਨਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਵਧਾਈ ਦੇ ਰਹੇ ਹਨ | ਇਸ ਮੌਕੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਦੌਰਾਨ ਵਾਲਮੀਕੀ ਮਹਾਂ ਪੰਚਾਇਤ ਦੇ ਪੰਜਾਬ ਚੇਅਰਮੈਨ ਸ਼ਿਵ ਕੁਮਾਰ, ਵਾਈਸ ਚੇਅਰਮੈਨ ਅੰਮੀ ਲਾਲ, ਵਾਈਸ ਪ੍ਰਧਾਨ ਨੱਥੂ ਰਾਮ, ਸੈਕਟਰੀ ਮੰਗਤ ਰਾਮ, ਵਾਈਸ ਚੇਅਰਮੈਨ ਸਾਰਵਣ, ਜ਼ਿਲ੍ਹਾ ਫਿਰੋਜ਼ਪੁਰ ਤੋਂ ਚੇਅਰਮੈਨ ਭਗਵਾਨ ਦਾਸ, ਵਾਈਸ ਚੇਅਰਮੈਨ ਖੰਨਾ, ਜ਼ਿਲ੍ਹਾ ਮੁਕਤਸਰ ਤੋਂ ਪ੍ਰਧਾਨ ਚਰਨ ਦਾਸ, ਐਡਵਾਈਜ਼ਰ ਸਤਪਾਲ, ਮੋਹਨ ਲਾਲ, ਅਸ਼ੋਕ ਕੁਮਾਰ, ਫਿਰੋਜ਼ਪੁਰ ਤੋਂ ਪਿਆਰੇ ਲਾਲ, ਗੁਰੂਹਰਸਹਾਏ ਤੋਂ ਚੇਅਰਮੈਨ ਬਿੱਲੂ ਰਾਮ, ਪ੍ਰਧਾਨ ਜੈ ਗੋਪਾਲ ਕੌਂਸਲਰ, ਚਿਮਨ ਲਾਲ, ਵੇਦ ਪ੍ਰਕਾਸ਼, ਸੁਰਜੀਤ ਕੁਮਾਰ ਅਤੇ ਅਵਤਾਰ ਕਿ੍ਸ਼ਨ ਨੇ ਵੀ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |