ਜ਼ੀਰਾ, ਖੋਸਾ ਦਲ ਸਿੰਘ, 12 ਅਪ੍ਰੈਲ(ਰਜਨੀਸ਼ ਕਥੂਰੀਆ, ਮਨਪ੍ਰੀਤ ਸਿੰਘ ਸੰਧੂ)-ਹਲਕਾ ਜ਼ੀਰਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਣ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਹਾਮਦ ਵਾਲਾ ਉਤਾੜ ਦੇ ਕਈ ਵਰਕਰ ਕਾਂਗਰਸ ਵਿਚ ਸ਼ਾਮਿਲ ਹੋਏ | ਇਸ ਦੌਰਾਨ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕੁਲਬੀਰ ਸਿੰਘ ਜ਼ੀਰਾ ਟਰੈਕਟਰ 'ਤੇ ਸਵਾਰ ਹੋ ਕੇ ਸਮਾਗਮ ਵਿਚ ਪਹੁੰਚੇ, ਉਹਨਾਂ ਦੀ ਇਹ ਸਾਦਗੀ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ | ਸਮਾਗਮ ਦੌਰਾਨ ਮੌਜੂਦ ਲੋਕਾਂ ਨੇ ਕੁਲਬੀਰ ਸਿੰਘ ਜ਼ੀਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਬਣਦੀ ਰਹੀ ਹੈ ਅਤੇ ਅੱਗੇ ਵੀ ਉਹਨਾਂ ਦੇ ਹੱਕਾਂ ਲਈ ਲੜਦੀ ਰਹੇਗੀ | ਇਸ ਮੌਕੇ ਪਿੰਡ ਹਾਮਦ ਵਾਲਾ ਉਤਾੜ ਤੋਂ ਸਰਪੰਚ ਜਸਬੀਰ ਸਿੰਘ ਦੀ ਪੇ੍ਰਰਨਾ ਸਦਕਾ ਸਰਦਾਰਨੀ ਗੁਰਵਿੰਦਰ ਕੌਰ ਪਤਨੀ ਜਗਜੀਤ ਸਿੰਘ ਮੌਜੂਦਾ ਮੈਂਬਰ ਪੰਚਾਇਤ, ਮਹਿਲ ਸਿੰਘ ਵਸਤੀ ਬੁੱਢਾ ਸਿੰਘ ਵਾਲੀ, ਸਵਰਨ ਸਿੰਘ ਵਸਤੀ ਮੱਘਰ ਸਿੰਘ ਵਾਲੀ, ਨਿਰੰਜਨ ਸਿੰਘ, ਬਿਆਰ ਸਿੰਘ, ਦਾਰਾ ਸਿੰਘ, ਜੀਵਨ ਸਿੰਘ, ਕਾਲਾ ਸਿੰਘ, ਸੁੱਖਾ ਸਿੰਘ ਅਤੇ ਛਿੰਦਾ ਸਿੰਘ ਸਮੇਤ ਕਈ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ | ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਲੋਕ ਹੁਣ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ 'ਤੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਵਰਕਰ ਕਾਂਗਰਸ ਨਾਲ ਜੁੜਨਗੇ ਜਿਸ ਨਾਲ ਪਾਰਟੀ ਨੂੰ ਹੋਰ ਵੀ ਤਾਕਤ ਮਿਲੇਗੀ |