ਗੁਰੂਹਰਸਹਾਏ, 12 ਅਪ੍ਰੈਲ(ਕਪਿਲ ਕੰਧਾਰੀ)- ਪਿੰਡ ਸੋਹਨਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਜਨਕ ਰਾਜ ਚੋਪੜਾ ਨੇ ਦੱਸਿਆ ਕਿ ਸਕੂਲ ਦੇ ਕੁੱਲ 37 ਵਿਦਿਆਰਥੀਆਂ ਵਿਚੋਂ ਪੰਜ ਹੋਣਹਾਰ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਵਧੀਆ ਉਪਲਬਧੀ ਹਾਸਲ ਕੀਤੀ ਹੈ | ਉਹਨਾਂ ਨੇ ਦੱਸਿਆ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਰੇਣੂ ਬਾਲਾ ਨੇ 564/600 (94%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਕੂਲ ਟਾਪਰ ਬਣੀ | ਇਸੇ ਤਰ੍ਹਾਂ ਸੁਨੀਤਾ ਨੇ 559/600 (93.16%) ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੂਨਮ ਨੇ 558/600 (93%) ਅੰਕਾਂ ਨਾਲ ਤੀਜਾ ਸਥਾਨ ਸਿਮਰਪ੍ਰੀਤ ਕੌਰ ਨੇ 549/600 (91.5%) ਅੰਕਾਂ ਨਾਲ ਚੌਥਾ ਅਤੇ ਲਲਿਤ ਨੇ 548/600 (91.33%) ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਸਕੂਲ ਦੇ ਪਿ੍ੰਸੀਪਲ ਜਨਕ ਰਾਜ ਚੋਪੜਾ ਅਤੇ ਸਮੂਹ ਸਟਾਫ਼ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ ਹਨ ਅਤੇ ਭਵਿੱਖ ਵਿਚ ਵੀ ਬੱਚੇ ਇਸੇ ਤਰ੍ਹਾਂ ਕਾਮਯਾਬੀਆਂ ਹਾਸਲ ਕਰਨਗੇ |