ਫ਼ਿਰੋਜ਼ਪੁਰ, 12 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਦੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵਲੋਂ ਦੰਦਾਂ ਦੀ ਚੈੱਕਅਪ ਦਾ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਰੋਟਰੀ ਕਲੱਬ ਫ਼ਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਰੋਟੇਰੀਅਨ ਅਸ਼ੋਕ ਸ਼ਰਮਾ ਅਤੇ ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੋਂਗਾ ਦੀ ਅਗਵਾਈ ਵਿਚ ਲਗਾਏ ਦੰਦਾਂ ਦੇ ਵਿਸ਼ੇਸ਼ ਚੈੱਕਅਪ ਕੈਂਪ ਵਿਚ ਆਸਥਾ ਡੈਂਟਲ ਕਲੀਨਿਕ ਫ਼ਿਰੋਜਪੁਰ ਛਾਉਣੀ ਦੇ ਡਾ. ਅਮਨ ਚੁੱਘ ਦੇ ਸਹਿਯੋਗ ਨਾਲ ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਆਧੁਨਿਕ ਏ-ਆਈ ਰੋਬੋਟਿਕ ਮਸ਼ੀਨ ਨਾਲ ਕੀਤਾ ਗਿਆ | ਜਿਸ ਦੌਰਾਨ ਆਧੁਨਿਕ ਮਸ਼ੀਨ ਨਾਲ ਦੰਦਾਂ ਦੀਆਂ ਅੰਦਰੂਨੀ ਬਿਮਾਰੀਆਂ ਦੀ ਜਾਣਕਾਰੀ ਅਤੇ ਉਸ ਦੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਡਾ. ਅਮਨ ਨੇ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਤੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹਨ | ਜਿਨ੍ਹਾਂ ਦੇ ਬਿਨਾਂ ਸਿਹਤ ਲਈ ਜ਼ਰੂਰੀ ਸੰਤੁਲਿਤ ਆਹਾਰ ਸਰੀਰ ਅੰਦਰ ਪਹੁੰਚਾਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ ਜਿਸ ਕਰਕੇ ਦੰਦਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸਮੇਂ ਸਿਰ ਚੈੱਕਅਪ ਕਰਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਰੋਟਰੀ ਕਲੱਬ ਫ਼ਿਰੋਜਪੁਰ ਸਿਟੀ ਦੇ ਰੋਟੇਰੀਅਨ ਸੋਹਣ ਲਾਲ ਰੋਟੇਰੀਅਨ, ਵਿਜੇ ਧਵਨ ਰੋਟੇਰੀਅਨ, ਸੁਰਿੰਦਰ ਨਾਰੰਗ ਰੋਟੇਰੀਅਨ, ਪ੍ਰੇਮ ਧਵਨ ਰੋਟੇਰੀਅਨ, ਪ੍ਰਮੋਦ ਕਪੂਰ ਰੋਟੇਰੀਅਨ, ਓਮ ਪ੍ਰਕਾਸ਼ ਨਿੱਕਾ ਰੋਟੇਰੀਅਨ, ਰਕੇਸ਼ ਮਨਚੰਦਾ ਰੋਟੇਰੀਅਨ, ਡੀ.ਕੇ ਬਜਾਜ ਰੋਟੇਰੀਅਨ, ਨਰਿੰਦਰ ਕੱਕੜ ਰੋਟੇਰੀਅਨ, ਸੰਦੀਪ ਅਗਰਵਾਲ ਰੋਟੇਰੀਅਨ ਅਤੇ ਆਦੇਸ਼ ਸਿੰਘ ਆਦਿ ਮੈਂਬਰ ਮੌਜੂਦ ਸਨ |