ਜ਼ੀਰਾ,13 ਅਪ੍ਰੈਲ (ਰਜਨੀਸ਼ ਕਥੂਰੀਆ)-ਸਰਕਾਰੀ ਹਾਈ ਸਕੂਲ ਸ਼ੀਹਾਂ ਪਾੜੀ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਸਟਰ ਅਮਰ ਸਿੰਘ ਪਰਿਵਾਰ ਸਮੇਤ ਪਹੁੰਚੇ | ਸਕੂਲ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਾਸਟਰ ਅਮਰ ਸਿੰਘ ਨੇ ਸਕੂਲ ਨੂੰ ਆਪਣੀ ਧਰਮ ਪਤਨੀ ਸ਼੍ਰੀਮਤੀ ਰਸ਼ਪਾਲ ਕੌਰ ਦੀ ਨਿੱਘੀ ਯਾਦ ਵਿਚ ਇਕ ਇੰਟਰੈਕਟਿਵ ਪੈਨਲ ਦਾਨ ਵਜੋਂ ਭੇਟ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਸਮਾਜ ਸੇਵੀ ਦੂਜਿਆਂ ਲਈ ਵੀ ਪੇ੍ਰਰਨਾ ਸਰੋਤ ਹੁੰਦੇ ਹਨ | ਸਕੂਲ ਮੁਖੀ ਕੰਵਲਜੀਤ ਸਿੰਘ ਅਤੇ ਸਮੂਹ ਸਟਾਫ ਨੇ ਮਾਸਟਰ ਅਮਰ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਅਮਰ ਸਿੰਘ, ਉਨ੍ਹਾਂ ਦੇ ਬੇਟੇ ਹਰਦੀਦਾਰ ਸਿੰਘ, ਸ਼ਵਿੰਦਰ ਸਿੰਘ ਫ਼ੌਜੀ ,ਜਸਵੰਤ ਸਿੰਘ ਲਾਟ ,ਹਰਦੀਪ ਸਿੰਘ ਸਾਬਕਾ ਸਰਪੰਚ,ਗੁਰਪਾਲ ਸਿੰਘ, ਸਵਰਨ ਸਿੰਘ, ਸੁਖਵਿੰਦਰ ਸਿੰਘ, ਐਸ.ਐਮ.ਸੀ.ਚੇਅਰਮੈਨ, ਦਲਜੀਤ ਕੌਰ ਸੇਵਾਮੁਕਤ ਮੁੱਖ ਅਧਿਆਪਕ, ਮਾਸਟਰ ਸੁਰਜੀਤ ਸਿੰਘ ਅਤੇ ਮਾਸਟਰ ਗੁਰਮੇਲ ਸਿੰਘ ਤੋਂ ਇਲਾਵਾ ਸਕੂਲ ਸਟਾਫ ਵਿਚ ਮਾਸਟਰ ਰਾਜਬੀਰ ਸਿੰਘ, ਮਹਿਤਾਬ ਸਿੰਘ, ਸਤਨਾਮ ਸਿੰਘ, ਅਮਿਤ ਕੁਮਾਰ, ਮੈਡਮ ਕੁਲਦੀਪ ਕੌਰ, ਸਿਮਰਨਦੀਪ ਕੌਰ, ਹਰਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਗੁਰਜੀਤ ਸਿੰਘ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ |