13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ਰਾਸ਼ਟਰੀ ਪੱਧਰ ਦਾ ਮੈਗਾ ਜੌਬ ਮੇਲਾ 2025-26 ਆਯੋਜਿਤ

Ad Position 21
No active advertisement
ਅਜੀਤ ਡੈਸਕ 17-04-2026
ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਦਾ ਮੈਗਾ ਜੌਬ ਮੇਲਾ 2025-26 ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਜੀਓ, ਫੋਨ-ਪੇ, ਐਸ.ਬੀ.ਆਈ ਕਾਰਡ, ਹੁੰਡਈ, ਅਮਨਦੀਪ ਹਸਪਤਾਲ, ਬਰਾੜ ਆਈ ਹਸਪਤਾਲ, ਵਰਧਮਾਨ ਯਾਰਨਸ ਐਂਡ ਥ੍ਰਰੈਡਜ਼ ਲਿਮਟਿਡ, ਓਰੇਨ ਇੰਟਰਨੈਸ਼ਨਲ ਆਦਿ ਕੰਪਨੀਆਂ ਨੇ ਖ਼ਾਸ ਤੌਰ 'ਤੇ ਭਾਗ ਲਿਆ | ਭਰਤੀ ਪ੍ਰਕਿਰਿਆ ਵਿਚ ਓਨ-ਦ-ਸਪਾਟ ਇੰਟਰਵਿਊ, ਲਿਖਤੀ ਪ੍ਰੀਖਿਆ ਅਤੇ ਸਮੂਹ ਚਰਚਾ ਸ਼ਾਮਲ ਰਹੇ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਜੌਬ ਮੇਲਾ ਖ਼ਾਸ ਤੌਰ 'ਤੇ ਨੌਕਰੀ ਲਈ ਇੱਛੁਕ ਮਹਿਲਾ ਉਮੀਦਵਾਰਾਂ ਲਈ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਬੀ.ਏ., ਬੀ.ਕਾਮ., ਬੀ.ਐਸ.ਸੀ., ਬੀ.ਸੀ.ਏ., ਬੀ.ਵੋਕ ਅਤੇ ਪੁਰਾਣੀਆਂ ਵਿਦਿਆਰਥਣਾਂ ਨੇ ਭਾਗ ਲਿਆ | ਸੰਜੀਵ ਕੱਕੜ ਮੁਖੀ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਕਿਹਾ ਕਿ ਕੰਪਨੀ ਪ੍ਰਤੀਨਿਧੀਆਂ ਨੇ ਉਮੀਦਵਾਰਾਂ ਦਾ ਮੁਲਾਂਕਣ ਉਨ੍ਹਾਂ ਦੇ ਹੁਨਰ, ਸੰਚਾਰ ਸਮਰੱਥਾ ਅਤੇ ਵਿਸ਼ਾ ਗਿਆਨ ਦੇ ਆਧਾਰ 'ਤੇ ਕੀਤਾ | ਵਿਦਿਆਰਥਣਾਂ ਨੇ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਸਿੱਧਾ ਸੰਵਾਦ ਕਰਨ ਦਾ ਮੌਕਾ ਮਿਲਣ 'ਤੇ ਖ਼ੁਸ਼ੀ ਜ਼ਾਹਿਰ ਕੀਤੀ, ਜਦਕਿ ਕੰਪਨੀਆਂ ਨੇ ਵੀ ਕਾਲਜ ਵਲੋਂ ਕੀਤੇ ਆਯੋਜਨ ਦੀ ਪ੍ਰਸ਼ੰਸਾ ਕੀਤੀ | ਇਸ ਜੌਬ ਮੇਲੇ ਵਿਚ ਲਗਭਗ 400 ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 200 ਵਿਦਿਆਰਥਣਾਂ ਨੂੰ ਅਗਲੇ ਪੜਾਅ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਨੌਕਰੀ ਲਈ ਅੰਤਿਮ ਫ਼ੈਸਲਾ ਸੁਣਾਇਆ ਜਾਵੇਗਾ | ਵਰਨਣਯੋਗ ਹੈ ਕਿ ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸੰਜੀਵ ਕੱਕੜ ਅਤੇ ਸਹਾਇਕ ਪ੍ਰੋਫੈਸਰ ਸ਼ਿਵਮ ਕੁਮਾਰ ਸਮੇਤ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਦਿਹਾਤੀ ਰਜਨੀਸ਼ ਦਹੀਯਾ ਨੇ ਮਮਦੋਟ ਮੰਡੀ ਤੋਂ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ ਅਗਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਅਤੇ ਐਸ.ਡੀ.ਐਮ ਨੇ ਦਾਣਾ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
Ad Position 24