30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਾਤਾਵਰਨ ਦੀ ਸੁਰੱਖਿਆ ਸੰਬੰਧੀ 'ਦ ਗਰੀਨ ਕਾਰਨੀਵਲ' ਸਿੱਖਿਆ ਪ੍ਰੋਗਰਾਮ ਆਯੋਜਿਤ

Ad Position 21
No active advertisement
ਅਜੀਤ ਡੈਸਕ 20-04-2026
ਫ਼ਿਰੋਜ਼ਪੁਰ, 19 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਬੀਤੇ ਦਿਨੀਂ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਇਕ ਵਾਤਾਵਰਨ ਦੀ ਸੁਰੱਖਿਆ ਸਬੰਧੀ 'ਦ ਗਰੀਨ ਕਾਰਨੀਵਲ' ਸਿੱਖਿਆ ਪ੍ਰੋਗਰਾਮ ਗਾਂਧੀ ਗਾਰਡਨ ਵਿਚ ਆਯੋਜਿਤ ਕੀਤਾ ਗਿਆ ਸੀ | ਜਿਸ ਵਿਚ ਕੈਂਟ ਬੋਰਡ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ | ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਕੁਦਰਤ ਦੇ ਰੰਗਾਂ, ਸੋਹਣਾਪਣ ਅਤੇ ਰਚਨਾਤਮਿਕਤਾ ਦਾ ਬੇਮਿਸਾਲ ਮਿਲਾਪ ਪੇਸ਼ ਕਰਦੀ ਨਜ਼ਰ ਆਈ | ਕੈਂਟੋਨਮੈਂਟ ਬੋਰਡ ਦੇ ਸੁਪਰਡੈਂਟ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਈ.ਓ ਜੋਨਸ ਵਿਕਾਸ ਦੀ ਅਗਵਾਈ ਹੇਠ ਇਹ ਸ਼ਾਨਦਾਰ ਫਲਾਵਰ ਅਤੇ ਆਰਨਾਮੈਂਟਲ ਪਲਾਂਟਸ ਸ਼ੋ 'ਦ ਗਰੀਨ ਕਾਰਨੀਵਲ' ਦੌਰਾਨ ਪੇਸ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕੈਂਟ ਬੋਰਡ ਦੀ ਸਮਰਪਿਤ ਮਾਲੀ ਟੀਮ ਜਿਸ ਦੀ ਅਗਵਾਈ ਹੈੱਡ ਮਾਲੀ ਸ਼ੀਤਲਾ ਪ੍ਰਸਾਦ ਕਰ ਰਹੇ ਹਨ, ਦਿਨ-ਰਾਤ ਮਿਹਨਤ ਕਰਕੇ ਕੈਂਟੋਨਮੈਂਟ ਦੇ ਸਰਕਾਰੀ ਪਾਰਕਾਂ ਵਿਚ ਵੱਧ ਤੋਂ ਵੱਧ ਫੁੱਲਾਂ ਦੀ ਖਿੜਾਓ ਨੂੰ ਯਕੀਨੀ ਬਣਾ ਰਹੀ ਹੈ | ਜਿਸ ਦੀ ਬਦੌਲਤ ਪ੍ਰਦਰਸ਼ਨੀ ਵਿਚ ਰੰਗ-ਬਿਰੰਗੇ ਫੁੱਲਾਂ ਅਤੇ ਖ਼ੂਬਸੂਰਤ ਸਜਾਵਟੀ ਪੌਦਿਆਂ ਨੇ ਹਰ ਆਉਣ ਵਾਲੇ ਨੂੰ ਮੋਹ ਲਿਆ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਨਾ ਸਿਰਫ਼ ਵਾਤਾਵਰਨ ਸੰਭਾਲ ਦਾ ਸੁਨੇਹਾ ਦੇਣ ਵਿਚ ਸਫਲ ਰਹੀ, ਸਗੋਂ ਲੋਕਾਂ ਵਿਚ ਹਰਿਆਲੀ ਅਤੇ ਕੁਦਰਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਸ਼ੱਕ ਵਿਚ ਲੋਕਾਂ ਨੇ ਕੀਤੀ ਨÏਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਖੂਈਆਂ ਸਰਵਰ ਵਲੋਂ ਵਾਤਾਵਰਨ ਸੰਭਾਲ ਲਈ ਅਹਿਮ ਕਦਮ, ਸਕੂਲ 'ਚ ਸੋਲਰ ਸਿਸਟਮ ਸਥਾਪਿਤ
Ad Position 24