19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਝੂਠੇ ਪਰਚੇ ਰੱਦ ਕਰਵਾਉਣ ਲਈ ਕਿਸਾਨਾਂ ਦੇ ਵਫ਼ਦ ਵਲੋਂ ਐੱਸ.ਐੱਸ.ਪੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 21-04-2026
ਫ਼ਿਰੋਜ਼ਪੁਰ 20 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨੀ ਥਾਣਾ ਕੁੱਲਗੜ੍ਹੀ ਵਿਚ ਪਿੰਡ ਅਜ਼ੀਜ਼ ਵਾਲੀ ਵਸਤੀ ਦੇ ਗ਼ਰੀਬ ਪਰਿਵਾਰਾਂ ਉੱਪਰ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਪਿੰਡ ਅਜ਼ੀਜ਼ ਵਾਲੀ ਵਸਤੀ ਦਾ ਵੱਡਾ ਜਥੇ ਨੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ | ਜਥੇ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਅਤੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਵਲੋਂ ਕੀਤੀ ਗਈ | ਪੀੜਤ ਪਰਿਵਾਰ ਤੇ ਕਿਸਾਨ ਆਗੂਆਂ ਦੀ ਗੱਲਬਾਤ ਸੁਣਨ ਪਿੱਛੋਂ ਸੀਨੀਅਰ ਪੁਲਿਸ ਕਪਤਾਨ ਵਲੋਂ ਪਿੰਡ ਅਜ਼ੀਜ਼ ਵਾਲੇ ਮਾਮਲੇ ਦੀ ਤਫ਼ਤੀਸ਼ ਡੀ.ਐੱਸ.ਪੀ ਦਿਹਾਤੀ ਨੂੰ ਸੌਂਪ ਦਿੱਤੀ ਹੈ | ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇੱਕ ਸਿਆਸੀ ਆਗੂ ਵਲੋਂ ਆਪਣੀ ਹਉਮੈ ਨੂੰ ਪੱਠੇ ਪਾਉਣ ਖ਼ਾਤਰ ਇੱਕ ਮਾਮੂਲੀ ਜਿਹੇ ਝਗੜੇ ਨੂੰ ਇੱਕ ਵੱਡੀ ਤੇ ਝੂਠੀ ਕਹਾਣੀ ਬਣਾ ਕੇ ਭਾਈਚਾਰਿਆਂ ਵਿਚ ਪਾੜਾ ਪਾਉਣ ਦਾ ਬੱਜਰ ਗੁਨਾਹ ਕੀਤਾ ਹੈ, ਜੋ ਅਤਿ ਨਿੰਦਣਯੋਗ ਹੈ | ਜਥੇਬੰਦੀ ਦੇ ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਗ਼ਰੀਬ ਮਿਹਨਤੀ ਪਰਿਵਾਰ ਨੂੰ ਲੁਟੇਰੇ ਦੱਸਣ ਵਾਲ਼ੇ ਰਾਜਨੀਤਿਕ ਆਗੂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ, ਕਿਉਂਕਿ ਉਨ੍ਹਾਂ ਬਿਨਾਂ ਤੱਥਾਂ ਦੇ ਆਪਣੀ ਵਾਹ ਵਾਹ ਕਰਵਾਉਣ ਲਈ ਬੇਬੁਨਿਆਦ ਇਲਜ਼ਾਮ ਲਗਾਏ ਹਨ | ਕਿਸਾਨ ਆਗੂ ਮਹਿਮਾ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਚੈਨਲ ਉੱਪਰ ਪਿੰਡ ਅਜ਼ੀਜ਼ ਵਾਲੀ ਵਸਤੀ ਦੇ ਗ਼ਰੀਬ ਕਿਰਤੀ ਪਰਿਵਾਰਾਂ ਅਤੇ ਯੂਨੀਅਨ ਆਗੂਆਂ ਖ਼ਿਲਾਫ਼ ਬੇਬੁਨਿਆਦ ਅਤੇ ਝੂਠੀ ਦੂਸ਼ਣਬਾਜ਼ੀ ਕਰਨ ਵਾਲ਼ੇ ਨਫ਼ਰਤ ਰਾਜਨੀਤਿਕ ਵਿਅਕਤੀ ਨੂੰ ਲੋਕਾਂ ਦੀ ਕਚਹਿਰੀ ਵਿਚ ਜਲਦ ਬੇਪਰਦ ਕਰਾਂਗੇ | ਇਸ ਮੌਕੇ ਬਲਾਕ ਘੱਲ ਖ਼ੁਰਦ ਦੇ ਪ੍ਰਧਾਨ ਗੁਰਜ ਸਿੰਘ ਸਾਂਦੇ ਹਾਸ਼ਮ, ਜਸਵੀਰ ਸਿੰਘ ਮਲਵਾਓ, ਗੁਰਸੇਵਕ ਸਿੰਘ ਸੁਰਸਿੰਘ ਵਾਲਾ, ਹਰਪ੍ਰੀਤ ਸਿੰਘ ਵਸਤੀ ਇੰਦਰ ਸਿੰਘ, ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ, ਸੁਬੇਗ ਸਿੰਘ ਸਰਪੰਚ ਬਸਤੀ ਅਜ਼ੀਜ਼ ਵਾਲੀ, ਰਾਜਵਿੰਦਰ ਸਿੰਘ, ਕਿੱਕਰ ਸਿੰਘ, ਰੇਸ਼ਮ ਸਿੰਘ, ਮੁਖ਼ਤਿਆਰ ਸਿੰਘ, ਹਰਬੰਸ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਕਰਮਜੀਤ ਸਿੰਘ, ਜਗਮੀਤ ਸਿੰਘ, ਹਰਬੰਸ ਸਿੰਘ ਮੱਖੂ, ਪਵਨਪ੍ਰੀਤ ਸਿੰਘ, ਸੁਰਜੀਤ ਸਿੰਘ, ਬੰਤਾ ਸਿੰਘ, ਬਖ਼ਸ਼ੀਸ਼ ਸਿੰਘ, ਛਿੰਦਰਪਾਲ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਬਸਤੀ ਅਜ਼ੀਜ਼ ਵਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਨੌਜਵਾਨ ਅਤੇ ਮਹਿਲਾਵਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਮ ਗਾਰਡਜ਼ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਥਾਂ-ਥਾਂ 'ਤੋਂ ਖ਼ੁਦਾਈ ਕਰਕੇ ਛੱਡਿਆ ਨੈਸ਼ਨਲ ਹਾਈਵੇ ਦੇ ਰਿਹਾ ਹਾਦਸਿਆਂ ਨੂੰ ਸੱਦਾ
Ad Position 24