18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਲੋੜਵੰਦ ਬਜ਼ੁਰਗ ਨੂੰ ਸਮਾਜ ਸੇਵੀ ਮੰਨਾ ਸੈਣੀ ਵਲੋਂ ਬੈਟਰੀ ਵਾਲਾ ਟਰਾਈ ਸਾਈਕਲ ਭੇਟ

ਮੰਡੀ ਲਾਧੂਕਾ, 18 ਅਕਤੂਬਰ(ਮਨਪ੍ਰੀਤ ਸਿੰਘ ਸੈਣੀ)- ਨੌਜਵਾਨ ਸਮਾਜ ਸੇਵੀ ਮੰਨਾ ਸੈਣੀ ਪਿੰਡ ਖੁੰਡ ਵਾਲਾ ਸੈਣੀਆਂ ਵਲੋਂ ਆਪਣੇ ਇਲਾਕੇ ਤੇ ਹੋਰ ਜ਼ਿਲ੍ਹਿਆਂ ਵਿਚ ਜਾ ਕੇ ਬਹੁਤ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਵਲੋਂ ਲੜਕੀਆਂ ਦੇ ਵਿਆਹ, ਲੋੜਵੰਦ ਬਜ਼ੁਰਗਾਂ ਲਈ ਰਾਸ਼ਨ, ਜਿਸ ਲੋੜਵੰਦ ਪਰਿਵਾਰ ਦੇ ਸਿਰ ਤੇ ਛੱਤ ਨਹੀਂ ਉਸ ਪਰਿਵਾਰ ਨੂੰ ਛੱਤ ਪਾ ਕੇ ਦਿੱਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 19-10-2026
ਮੰਡੀ ਲਾਧੂਕਾ, 18 ਅਕਤੂਬਰ(ਮਨਪ੍ਰੀਤ ਸਿੰਘ ਸੈਣੀ)- ਨੌਜਵਾਨ ਸਮਾਜ ਸੇਵੀ ਮੰਨਾ ਸੈਣੀ ਪਿੰਡ ਖੁੰਡ ਵਾਲਾ ਸੈਣੀਆਂ ਵਲੋਂ ਆਪਣੇ ਇਲਾਕੇ ਤੇ ਹੋਰ ਜ਼ਿਲ੍ਹਿਆਂ ਵਿਚ ਜਾ ਕੇ ਬਹੁਤ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਵਲੋਂ ਲੜਕੀਆਂ ਦੇ ਵਿਆਹ, ਲੋੜਵੰਦ ਬਜ਼ੁਰਗਾਂ ਲਈ ਰਾਸ਼ਨ, ਜਿਸ ਲੋੜਵੰਦ ਪਰਿਵਾਰ ਦੇ ਸਿਰ ਤੇ ਛੱਤ ਨਹੀਂ ਉਸ ਪਰਿਵਾਰ ਨੂੰ ਛੱਤ ਪਾ ਕੇ ਦਿੱਤੀ ਜਾ ਰਹੀ ਹੈ। ਪੜ੍ਹਾਈ ਦਾ ਖਰਚਾ ਚੱਕਿਆ ਜਾ ਰਿਹਾ ਹੈ ਤੇ ਹੋਰ ਬਹੁਤ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਇਸੇ ਤਹਿਤ ਅੱਜ ਮੰਨਾ ਸੈਣੀ ਵਲੋਂ ਪਿੰਡ ਲੱਖੇ ਮੁਸਾਹਿਬ ਦੇ ਵਸਨੀਕ ਬਜ਼ੁਰਗ ਬਾਪੂ ਮਹਿੰਦਰ ਸਿੰਘ ਜੋ ਸੋਟੀਆਂ ਸਹਾਰੇ ਤੁਰਦੇ ਸਨ, ਨੂੰ ਅੱਜ ਬੈਟਰੀ ਵਾਲਾ ਟਰਾਈ ਸਾਈਕਲ ਦੀ ਸੇਵਾ ਕੀਤੀ ਗਈ। ਸਮਾਜ ਸੇਵੀ ਮੰਨਾ ਸੈਣੀ ਨੇ ਦੱਸਿਆ ਕਿ ਬਜ਼ੁਰਗ ਬਾਪੂ ਆਪਣੇ ਪੋਤੇ ਪੋਤਰੀਆਂ ਨੂੰ ਇਕੱਲਾ ਪਾਲ ਰਿਹਾ ਹੈ, ਉਪਰੰਤ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਤੇ ਬਾਪੂ ਮਹਿੰਦਰ ਸਿੰਘ ਦੀ ਦਵਾਈ ਲਈ 5000 ਰੁਪਏ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਬਜ਼ੁਰਗ ਬਾਪੂ ਮਹਿੰਦਰ ਸਿੰਘ ਨੇ ਮੰਨੇ ਸੈਣੀ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਦੇ ਟਕਸਾਲੀ ਆਗੂ ਬਲਰਾਜ ਸਿੰਘ ਕਟੋਰਾ ਬਣੇ ‘ਆਪ’ ਕਿਸਾਨ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਨਿਯੁਕਤੀ ’ਤੇ ਜ਼ਿਲ੍ਹੇ ਭਰ... ਅਗਲੀ ਖ਼ਬਰ ਅਸ਼ੋਕ ਜੈਰਥ ਅਤੇ ਨਗਰ ਕੌਂਸਲ ਟੀਮ ਵਲੋਂ ਭਾਜਪਾ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ
Ad Position 24