18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਵੈਰੋਕੇ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ.

Ad Position 21
No active advertisement
ਅਜੀਤ ਡੈਸਕ 19-10-2026
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਵੈਰੋਕੇ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ’ਚ ਗੁਮਾਨੀ ਵਾਲਾ ਖੂਹ ਪਟੜੀ ’ਤੇ ਪਹੁੰਚੀ ਤਾਂ ਸਾਹਮਣੇ ਮਨਜੀਤ ਸਿੰਘ ਉਰਫ਼ ਮੰਗਾ ਪੁੱਤਰ ਫੌਜਾ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਖਿਸਕਣ ਲੱਗਿਆ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਲੈਣ ’ਤੇ ਉਸ ਕੋਲੋਂ 1 ਗਰਾਮ ਹੈਰੋਇਨ ਬਰਾਮਦ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹੈਰੋਇਨ ਸਮੇਤ 2 ਵਿਅਕਤੀ ਕਾਬੂ ਫ਼ਾਜ਼ਿਲਕਾ- ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਨਹਿਰ ਦੇ ਪੁਲ ਸੁਖੇਰਾ ਬੋਦਲਾ ਕੋਲ ਪੁੱਜੀ ਤਾਂ ਸਾਹਮਣੇ ਤੋਂ ਮਾਨੋ ਬਾਈ ਪਤਨੀ ਗੁਰਜੰਟ ਸਿੰਘ ਵਾਸੀ ਸੁਖੇਰਾ ਬੋਦਲਾ ਤੇ ਰਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਬਾਇਆ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਦੇ ਕਬਜ਼ੇ ਵਿਚੋਂ 6 ਗਰਾਮ ਹੈਰੋਇਨ ਬਰਾਮਦ ਹੋਣ ’ਤੇ ਉਕਤ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹੈਰੋਇਨ ਸਮੇਤ 2 ਵਿਅਕਤੀ ਕਾਬੂ ਫਾਜ਼ਿਲਕਾ- ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਤੇ ਤਲਾਸ਼ ਦੇ ਸਬੰਧ ਵਿਚ ਬਾਰਡਰ ਰੋਡ ਪਿੰਡ ਸੁਰੇਸ਼ ਵਾਲਾ ਦੇ ਏਰੀਆ ਵਿਚ ਮੌਜੂਦ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਸੁਰੇਸ਼ ਵਾਲਾ ਨੇੜੇ ਪੁੱਜੀ ਤਾਂ ਸਾਹਮਣੇ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿਚ ਫੜੀ ਸ਼ੱਕੀ ਚੀਜ਼ ਨੂੰ ਸੜਕ ਕਿਨਾਰੇ ਖਿਸਕਾਉਣਾ ਸ਼ੁਰੂ ਕਰ ਦਿੱਤਾ ਤਾਂ ਜਾਂਚ ਅਧਿਕਾਰੀ ਨੇ ਸ਼ੱਕ ਦੇ ਆਧਾਰ ’ਤੇ ਸਾਹਿਲ ਪੁੱਤਰ ਬਲਬੀਰ ਵਾਸੀ ਸੁਰੇਸ਼ ਵਾਲਾ ਤੇ ਅੰਸ਼ੂ ਕੁਮਾਰ ਪੁੱਤਰ ਰਮਨ ਕੁਮਾਰ ਵਾਸੀ ਪੈਂਚਾ ਵਾਲੀ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 3 ਗਰਾਮ ਹੈਰੋਇਨ ਬਰਾਮਦ ਹੋਣ ’ਤੇ ਉਕਤ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਫਾਜ਼ਿਲਕਾ - ਥਾਣਾ ਅਰਨੀਵਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ. ਜੈਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਮੈਗਾ ਫੂਡ ਫ਼ੈਕਟਰੀ ਨੇੜੇ ਪੁੱਜੀ ਤਾਂ ਇਕ ਨੌਜਵਾਨ ਲੜਕਾ ਬੈਠਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਖਿਸਕਣ ਲੱਗਾ ਜਿਸ ਨੂੰ ਐੱਸ.ਆਈ. ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਆਪਣਾ ਨਾਂਅ ਤਲਵਿੰਦਰ ਸਿੰਘ ਉਰਫ਼ ਤੱਲੂ ਪੁੱਤਰ ਗੁਰਮੀਤ ਸਿੰਘ ਵਾਸੀ ਟਿੱਬਾ ਬਸਤੀ ਅਰਨੀਵਾਲਾ ਨੇ ਦੱਸਿਆ ਜਿਸ ਕੋਲੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ’ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਖੂਈ ਖੇੜਾ ਪੁਲਿਸ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਬਲਕੌਰ ਸਿੰਘ ਨੇ ਦੱਸਿਆ ਕਿ ਉਪ ਮੰਡਲ ਅਫ਼ਸਰ ਮਲੂਕਪੁਰ ਕੈਨਾਲ ਉਪ ਮੰਡਲ ਅਬੋਹਰ ਤੋਂ ਪੱਤਰ ਪ੍ਰਾਪਤ ਹੋਇਆ ਕਿ ਰਾਜਬਾਹਾ ਲੰਬੀ ਦੇ ਪੱਕੇ ਖਾਲ ਦੀ ਦੀਵਾਰ ਨੂੰ ਤੋੜ ਕੇ ਇੱਟਾਂ ਖ਼ੁਰਦ-ਬੁਰਦ ਕਰਨ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਪ੍ਰਾਰਥੀ ਵੇਦ ਪ੍ਰਕਾਸ਼ ਪੁੱਤਰ ਰਤੀ ਰਾਮ ਦੀ ਅਰਜ਼ੀ ’ਤੇ ਜ਼ਿਲ੍ਹੇਦਾਰ ਜੰਡਵਾਲਾ ਕੋਲੋਂ ਰਿਪੋਰਟ ਕਰਵਾਈ ਗਈ ਜਿਸ ’ਤੇ ਸੁਰਿੰਦਰ ਕੁਮਾਰ ਪੁੱਤਰ ਸੁਰਜੀਤ ਕੁਮਾਰ, ਰਾਮੇਸ਼ਵਰ ਪੁੱਤਰ ਸੁਰਜੀਤ ਕੁਮਾਰ, ਨਰਿੰਦਰ ਕੁਮਾਰ ਪੁੱਤਰ ਹਨੂਮਾਨ, ਪ੍ਰਕਾਸ਼ ਪੁੱਤਰ ਮਨੀਰਾਮ ਵਾਸੀ ਸ਼ੇਰਗੜ੍ਹ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹੈਰੋਇਨ ਸਮੇਤ 2 ਵਿਅਕਤੀ ਕਾਬੂ ਫਾਜ਼ਿਲਕਾ- ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ. ਅੰਮ੍ਰਿਤਾ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ 2 ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਘਬਰਾ ਕੇ ਵਾਪਸ ਜਾਣ ਲੱਗੇ ਜਿਨ੍ਹਾਂ ਦੀ ਸ਼ੱਕ ਦੀ ਬਿਨਾਅ ’ਤੇ ਤਲਾਸ਼ੀ ਕੀਤੀ ਤਾਂ ਮੁਕੇਸ਼ ਕੁਮਾਰ ਉਰਫ਼ ਪ੍ਰਿੰਸ ਪੁੱਤਰ ਵਿਜੈ ਕੁਮਾਰ ਵਾਸੀ ਮਾਧਵ ਨਗਰੀ ਫ਼ਾਜ਼ਿਲਕਾ ਤੇ ਪੱਪੂ ਉਰਫ਼ ਰਾਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅੰਨ੍ਹੀ ਦਿੱਲੀ ਕੋਲੋਂ 3 ਗਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਖੇ ‘ਪ੍ਰਮੋਟਿੰਗ ਮੈਂਟਲ ਹੈਲਥ ਅਤੇ ਵੈਲਨੈਸ ਅਮੰਗ ਸਟੂਡੈਂਟਸ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਫਾਊਂਡੇਸ਼ਨ ਨੇ ਬਿਰਧ ਆਸ਼ਰਮ ’ਚ ਸਫ਼ਾਈ ਮੁਹਿੰਮ ਚਲਾਈ
Ad Position 24