19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਨਮਿਤਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਚਮਕਾਇਆ ਕਾਲਜ ਦਾ ਨਾਂਅ

Ad Position 21
No active advertisement
ਅਜੀਤ ਡੈਸਕ 21-04-2026
ਫ਼ਿਰੋਜ਼ਪੁਰ, 20 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੀ ਬੀ.ਏ. ਛੇਵੇਂ ਸਮੈਸਟਰ ਦੀ ਵਿਦਿਆਰਥਣ ਨਮਿਤਪ੍ਰੀਤ ਕੌਰ ਨੇ Tਮਾਈ ਭਾਰਤ ਬਜਟ ਕੁਐਸਟ 2026Uਲਈ ਚੁਣੇ ਜਾ ਕੇ ਕਾਲਜ ਦਾ ਨਾਮ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਇਹ ਪ੍ਰੋਗਰਾਮ 12 ਅਤੇ 13 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ | ਜਿਸ ਵਿਚ ਦੇਸ਼ ਭਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ | Tਮਾਈ ਭਾਰਤ ਬਜਟ ਕੁਐਸਟ 2026Uਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਕੇਂਦਰੀ ਬਜਟ, ਸਰਕਾਰੀ ਨੀਤੀਆਂ ਅਤੇ ਜਨਤਕ ਪ੍ਰਸ਼ਾਸਨ ਬਾਰੇ ਜਾਣੂ ਕਰਵਾਉਣਾ ਸੀ | ਇਸ ਦੌਰਾਨ ਵਿਦਿਆਰਥੀਆਂ ਨੂੰ ਸਰਕਾਰੀ ਆਮਦਨ-ਖ਼ਰਚ, ਵਿੱਤੀ ਨੀਤੀਆਂ ਅਤੇ ਵਿਕਾਸੀ ਤਰਜੀਹਾਂ ਬਾਰੇ ਵਿਸਥਾਰ ਨਾਲ ਸਿੱਖਣ ਦਾ ਮੌਕਾ ਮਿਲਿਆ | ਚੁਣੇ ਹੋਏ ਵਿਦਿਆਰਥੀਆਂ ਨੇ ਵੱਖ-ਵੱਖ ਸੈਸ਼ਨਾਂ, ਵਰਕਸ਼ਾਪਾਂ ਅਤੇ ਵਿਚਾਰ-ਵਟਾਂਦਰਿਆਂ ਵਿਚ ਭਾਗ ਲਿਆ | ਇਸ ਪ੍ਰੋਗਰਾਮ ਦਾ ਖਾਸ ਆਕਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਰਚੂਅਲ ਸੰਵਾਦ ਸੀ | ਜਿਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਦੀ ਰਾਸ਼ਟਰ ਨਿਰਮਾਣ ਵਿਚ ਭੂਮਿਕਾ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਨੌਜਵਾਨਾਂ ਨੂੰ ਲੀਡਰਸ਼ਿਪ ਅਤੇ ਨੀਤੀ-ਨਿਰਮਾਣ ਬਾਰੇ ਪ੍ਰੇਰਿਤ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਨੇ ਨਮਿਤਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਉਸ ਦੀ ਮਿਹਨਤ ਅਤੇ ਕਾਬਲੀਅਤ ਦਾ ਪ੍ਰਤੀਕ ਹੈ ਅਤੇ ਕਾਲਜ ਲਈ ਮਾਣ ਦੀ ਗੱਲ ਹੈ | ਲਗਭਗ 12 ਲੱਖ ਭਾਗੀਦਾਰਾਂ ਵਿਚੋਂ 14,000 ਵਿਦਿਆਰਥੀਆਂ ਵਿਚ ਉਸ ਦੀ ਚੋਣ ਹੋਣਾ ਉਸ ਦੀ ਵਿਲੱਖਣ ਯੋਗਤਾ ਦਰਸਾਉਂਦਾ ਹੈ | ਨਮਿਤਪ੍ਰੀਤ ਨੇ ਇਸ ਮੌਕੇ 'ਤੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਕਾਲਜ ਦਾ ਧੰਨਵਾਦ ਕੀਤਾ | ਉਸਨੇ ਕਿਹਾ ਕਿ ਇਹ ਅਨੁਭਵ ਉਸ ਲਈ ਬਹੁਤ ਸਿਖਲਾਈ ਭਰਪੂਰ ਅਤੇ ਪ੍ਰੇਰਣਾਦਾਇਕ ਰਿਹਾ | ਜਿਸ ਨਾਲ ਉਸ ਦੇ ਵਿਚਾਰ ਹੋਰ ਵਿਸ਼ਾਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸੁੰਨੇ ਪਏ ਘਰ 'ਚੋਂ ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੇ ਚੋਰੀ ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ (ਡੱਲੇਵਾਲ) ਦੇ ਆਗੂਆਂ ਅਤੇ ਕਿਸਾਨਾਂ ਵਲੋਂ ਲੈਂਡ ਮਾਰਟਗੇਜ ਬੈਂਕ ਅੱਗੇ ਰੋਸ ਪ੍ਰਦਰਸ਼ਨ
Ad Position 24