ਮਮਦੋਟ, 21 ਅਪੈ੍ਰਲ(ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਗਾਮੇ ਵਾਲਾ ਵਿਖੇ ਰਾਹ ਜਾਂਦਿਆਂ ਹੋਏ ਬੋਲ-ਬੁਲਾਰੇ ਤੋਂ ਬਾਅਦ ਇਕ ਵਿਅਕਤੀ ਵਲੋਂ ਚਲਾਈ ਗਈ ਗੋਲੀ ਨਾਲ ਨਾਬਾਲਗ ਲੜਕਾ ਜ਼ਖਮੀ ਹੋ ਗਿਆ ਹੈ | ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਜਿਨ੍ਹਾਂ ਨੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਟਰ ਸਾਈਕਲ ਅਤੇ ਕਾਰ ਨੂੰ ਪਾਸ ਕਰਦੇ ਸਮੇਂ ਰਸਤੇ ਵਿਚ ਹੋਏ ਤਕਰਾਰ ਤੋਂ ਬਾਅਦ ਵਿਕੀ ਨਾਮੀ ਵਿਅਕਤੀ ਵਲੋਂ ਚਲਾਈ ਗਈ ਗੋਲੀ ਰਮਨਦੀਪ ਸਿੰਘ ਉਮਰ ਕਰੀਬ 16 ਸਾਲ ਵਾਸੀ ਪਿੰਡ ਗਾਮੇ ਵਾਲਾ ਦੀਆਂ ਦੋਵਾਂ ਲੱਤਾਂ ਦੇ ਵਿਚਕਾਰ ਲੱਗੀ | ਜਿਸ ਨਾਲ ਇਹ ਗੰਭੀਰ ਜ਼ਖਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਮੌਕਾ ਵਾਰਦਾਤ, ਜ਼ਖਮੀ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟਾਂ ਦੇ ਅਧਾਰ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |