ਫ਼ਾਜ਼ਿਲਕਾ,21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮਹਿਲਾ ਰਾਖਵਾਂਕਰਨ ਬਿੱਲ 'ਤੇ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜੇਕਰ ਕੇਂਦਰ ਸਰਕਾਰ ਬਿੱਲ ਪਾਸ ਕਰਾਉਣ ਲਈ ਤਿਆਰ ਹੰੁਦੀ ਤਾਂ ਉਹ 2023 ਵਾਲਾ ਮਹਿਲਾ ਬਿੱਲ ਪਾਸ ਕਰ ਕਰਦੀ ਸੀ | ਇਹ ਸ਼ਬਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ, ਹਾਊਸਫੈੱਡ ਪੰਜਾਬ ਦੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਬਰਾੜ ਨੇ ਪੈੱ੍ਰਸ ਨੂੰ ਜਾਰੀ ਇਕ ਬਿਆਨ ਵਿਚ ਕਹੇ | ਉਨ੍ਹਾਂ ਕਿਹਾ ਕੇਂਦਰ ਸਰਕਾਰ ਲੋਕਤੰਤਰ ਲਈ ਖ਼ਤਰਾ ਪੇਸ਼ ਕਰ ਰਹੀ ਹੈ, ਕਿਉਂ ਕਿ ਉਹ ਆਪਣੀ ਗਵਾਚ ਚੁੱਕੀ ਲੋਕਪਿ੍ਯਤਾ ਨੂੰ ੂ ਮਹਿਲਾ ਬਿੱਲ ਦੀ ਆਡ 'ਚ ਪੇਸ਼ ਕਰ ਰਹੀ ਹੈ | ਇਨ੍ਹਾਂ ਦਾ ਮੁੱਖ ਮੱੁਦਾ ਮਹਿਲਾ ਬਿਲ ਨਹੀਂ ਬਲਕਿ ਸੀਟਾਂ ਦੀ ਗਿਣਤੀ ਆਪਣੇ ਹਿਸਾਬ ਨਾਲ ਵਧਾਉਣਾ ਚਾਹੁੰਦੀ ਹੈ ਤਾਂ ਕਿ ਉਸ ਦਾ ਸਿੱਧਾ ਫ਼ਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋਵੇ | ਜੋ ਚੋਣ ਪ੍ਰਣਾਲੀ 'ਚ ਭਾਜਪਾ ਦੀ ਸਿੱਧੀ ਦਖ਼ਲ ਅੰਦਾਜ਼ੀ ਹੈ | ਉਨ੍ਹਾਂ ਕਿਹਾ ਕਿ ਚੋਣ ਪ੍ਰਣਾਲੀ ਕਮਿਸ਼ਨ ਅੱਖਾਂ ਬੰਦ ਕਰ ਆਪਣੀ ਜ਼ੰੁਮੇਵਾਰੀ ਤੋਂ ਭੱਜ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸੰਸਾਰ ਦਾ ਸਭ ਤੋ ਪਹਿਲਾ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ | ਅਜਿਹੇ ਦੇਸ਼ ਅੰਦਰ ਲੋਕਤੰਤਰ ਨੂੰ ਕਮਜ਼ੋਰ ਕਰਨ ਨਾਲ ਦੇਸ਼ ਤਰੱਕੀ ਪੱਖੋਂ ਪਿੱਛੇ ਰਹਿ ਜਾਵੇਗਾ | ਉਨ੍ਹਾਂ ਕਿਹਾ ਕਿ ਭਾਰਤ ਅੰਦਰ ਪਹਿਲਾ ਹੀ ਗ਼ਰੀਬੀ, ਬੇਰੁਜ਼ਗਾਰੀ ਮੰੂਹ ਚਿੜਾ ਰਹੀ ਹੈ |