15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਕਾਲੀ ਆਗੂ ਮੰਟਾ ਅਤੇ ਹੀਰਾ ਡੱਬਵਾਲਾ ਨੇ ਦਾਣਾ ਮੰਡੀਆਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 22-04-2026
ਮੰਡੀ ਅਰਨੀਵਾਲਾ, 21 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਸੀਨੀਅਰ ਅਕਾਲੀ ਆਗੂ ਅਤੇ ਹਲਕਾ ਜਲਾਲਾਬਾਦ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਅੱਜ ਡੱਬਵਾਲਾ ਕਲਾ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਮੰਟਾ ਨੂੰ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ 10 ਤੋਂ 12 ਦਿਨ ਹੋ ਚੁੱਕੇ ਹਨ ਮੰਡੀਆਂ ਵਿਚ ਬੈਠਿਆਂ ਨੂੰ ਪਰ ਕਣਕ ਦੀ ਤੁਲਾਈ ਨਹੀਂ ਕੀਤੀ ਜਾ ਰਹੀ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੰਡੀ ਦਾ ਫੜ ਪੱਕਾ ਨਹੀਂ ਹੈ ਅਤੇ ਉਹ ਕੱਚੀ ਥਾਂ ਉੱਪਰ ਹੀ ਆਪਣੀ ਕਣਕ ਦੀ ਢੇਰੀ ਕਰ ਰਹੇ ਹਨ, ਉੱਧਰ ਮੌਸਮ ਖ਼ਰਾਬ ਹੈ | ਕਣਕ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਕਣਕ ਮੰਡੀਆਂ ਵਿਚ ਰੁਲ ਰਹੀ ਹੈ | ਮੰਟਾ ਨੇ ਡੀ ਸੀ ਫ਼ਾਜ਼ਿਲਕਾ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਮੰਡੀਆਂ ਵਿਚ ਜਾ ਕੇ ਕਣਕ ਦੀ ਤੁਲਾਈ ਅਤੇ ਚੁਕਾਈ ਨੂੰ ਯਕੀਨੀ ਬਣਾਉਣ ਤਾਂ ਜੋ ਕਿਸਾਨ ਮੰਡੀਆਂ ਵਿਚ ਨਾ ਰੁਲ ਸਕੇ | ਅਕਾਲੀ ਆਗੂ ਹਰਜੀਤ ਸਿੰਘ ਹੀਰਾ ਸੰਧੂ ਡੱਬਵਾਲਾ ਨੇ ਕਿਹਾ ਕਿ ਕਿਸਾਨ ਨੂੰ ਪਹਿਲਾਂ ਮੌਸਮ ਦੀ ਮਾਰ ਪਈ ਅਤੇ ਹੁਣ ਸਰਕਾਰ ਦੀ ਮਾਰ ਝੱਲ ਰਿਹਾ ਹੈ | ਸਰਕਾਰ ਨੂੰ ਮੰਡੀਆਂ ਦੇ ਪ੍ਰਬੰਧ ਠੀਕ ਕਰਨੇ ਚਾਹੀਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਹੀਰਾ ਸੰਧੂ ਤੋਂ ਇਲਾਵਾ ਗੁਰਮੀਤ ਸਿੰਘ ਸੰਧੂ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਓਮ ਪ੍ਰਕਾਸ਼ ਕੰਬੋਜ, ਕੁਲਵੰਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਵਲੋਂ ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਸਾਇੰਸ ਲੈਬ ਅਤੇ ਕਮਰੇ ਦਾ ਉਦਘਾਟਨ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਹਾਈਕੋਰਟ ਦੇ ਫ਼ੈਸਲੇ ਦਾ ਕੀਤਾ ਸਵਾਗਤ
Ad Position 24