ਮਮਦੋਟ, 22 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਪਿੰਡ ਦੀ ਸਰਪੰਚੀ ਤੋਂ ਲੈ ਕੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਤੋਂ ਯਤਨਸ਼ੀਲ ਸਟੇਟ ਐਵਾਰਡੀ ਵਿਕਰਮਜੀਤ ਸਿੰਘ ਪੋਜੇ ਕਿ ਵਲੋਂ 69 ਵੀ ਵਾਰ ਖ਼ੂਨਦਾਨ ਕਰਕੇ ਮਹਾਂ-ਦਾਨ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਨੇ ਦੱਸਿਆਂ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਵਜੋਂ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ ਤੇ ਇਸੇ ਲੜੀ ਤਹਿਤ ਅੱਜ ਉਨ੍ਹਾਂ ਦੁਆਰਾ ਬਸਤੀ ਟੈਂਕਾ ਵਾਲੀ ਫ਼ਿਰੋਜ਼ਪੁਰ ਦੇ ਡਾਕਟਰ ਬੀ.ਆਰ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਵਲੋਂ ਲਗਾਏ ਕੈਂਪ ਵਿਚ ਖ਼ੂਨਦਾਨ ਕੀਤਾ ਹੈ | ਇਸ ਮੌਕੇ ਭਾਜਪਾ ਮੰਡਲ ਮਮਦੋਟ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਵਲੋਂ ਵੀ 21ਵੀਂ ਵਾਰ ਖ਼ੂਨਦਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਲੋੜ ਪੈਣ 'ਤੇ ਫ਼ਿਰੋਜ਼ਪੁਰ ਅਤੇ ਨੇੜਲੇ ਹਸਪਤਾਲਾਂ ਵਿਚ ਖ਼ੁਦ ਜਾ ਕੇ ਮਰੀਜ਼ਾਂ ਲਈ ਖ਼ੂਨ ਦਿੱਤਾ ਜਾਂਦਾ ਹੈ |