ਅਬੋਹਰ, 22 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਤਿਅਮ ਕੰਨਿਆ ਕਾਲਜ ਪਿੰਡ ਸੈਦਾਂ ਵਾਲੀ ਵਿਖੇ ਬੀ.ਏ.ਫਾਈਨਲ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਵਿਦਿਆਰਥਣਾਂ ਵਲੋਂ ਰੰਗਾ ਰੰਗ ਗੀਤ, ਸਕਿੱਟਾਂ, ਗਿੱਧਾ, ਭੰਗੜਾ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ | ਸਮਾਪਤੀ 'ਤੇ ਕਾਲਜ ਦੇ ਪਿੰ੍ਰਸੀਪਲ ਹੈਪੀ ਰਾਏ ਖੱਤਰੀ ਨੇ ਫਾਈਨਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਬੀ.ਏ. ਪਾਸ ਕਰ ਵਧੀਆ ਨੌਕਰੀਆਂ ਪ੍ਰਾਪਤ ਕਰ ਸਫਲਤਾ ਹਾਸਲ ਕਰੋ | ਪੜ੍ਹਾਈ ਦਾ ਹੀ ਜ਼ਿੰਦਗੀ ਦੀ ਸਫਲਤਾ ਵਿਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ |