ਲਾਡੋਵਾਲ, 22 ਅਪ੍ਰੈਲ (ਬਲਬੀਰ ਸਿੰਘ ਰਾਣਾ)-ਪਿੰਡ ਬੱਗਾ ਕਲਾਂ ਵਿਖੇ ਕਿਸਾਨਾਂ ਦੀ ਕਣਕ 'ਤੇ ਕੁਦਰਤ ਦੀ ਕਰੋਪੀ ਦਾ ਅਜਿਹਾ ਕਹਿਰ ਵਰਤਿਆ ਕਿ ਅੱਗ ਲੱਗਣ ਨਾਲ ਕਰੀਬ 20 ਕਿੱਲੇ ਖੜੀ ਕਣਕ ਸੜ ਕੇ ਸੁਆਹ ਹੋ ਗਈ | ਇਸ ਮÏਕੇ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਖਾਣ ਜੋਗੀ ਕਣਕ ਵੀ ਨਹੀਂ ਬਚੀ | ਪਿੰਡ ਬੱਗਾ ਕਲਾਂ ਦੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਸਾਢੇ ਚਾਰ ਕਿੱਲੇ ਦਾ ਇਕ ਟੱਕ, ਅੱਠ ਕਿੱਲੇ ਭਤੀਜੇ ਨਰਿੰਦਰ ਸਿੰਘ ਦੇ ਅਤੇ ਅੱਠ ਕਿੱਲੇ ਉਨ੍ਹਾਂ ਸ਼ਿਵ ਮੰਦਿਰ ਦੇ ਨੇੜੇ ਠੇਕੇ 'ਤੇ ਲਈ ਹੋਈ ਸੀ, ਉਸ ਵਿਚੋਂ ਸਾਢੇ ਤਿੰਨ ਕਿੱਲੇ, ਜਿਨ੍ਹਾਂ ਵਿਚ ਕਣਕ ਬੀਜੀ ਹੋਈ ਸੀ, ਕਣਕ ਦਾ ਝਾੜ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗਾ ਨਿਕਲਣ ਦੀ ਆਸ ਸੀ ਅਤੇ ਅੱਜ ਸ਼ਾਮ ਨੂੰ ਹੀ ਕਣਕ ਦੀ ਕਟਾਈ ਲਈ ਕੰਬਾਈਨ ਲੱਗਣੀ ਸੀ, ਅਸੀਂ ਆਪਣੇ ਟਰੈਕਟਰ ਟਰਾਲੀਆਂ ਵੀ ਤਿਆਰ ਕੀਤੇ ਹੋਏ ਸਨ | ਉਨ੍ਹਾਂ ਦੱਸਿਆ ਕਿ ਅੱਜ ਬਿਜਲੀ ਵਿਭਾਗ ਨੇ 24 ਘੰਟੇ ਵਾਲੀ ਲਾਈਟ ਛੱਡੀ ਹੋਈ ਸੀ, ਦੂਜੇ ਪਾਸੇ ਮੇਰੇ ਗੁਆਂਢੀ ਦੇ ਖੇਤਾਂ ਵਿਚ ਕੰਬਾਈਨ ਚੱਲ ਰਹੀ ਸੀ, ਉਪਰਲਾ ਹਿੱਸਾ ਬਿਜਲੀ ਦੀ ਤਾਰ ਨਾਲ ਖਹਿਣ ਕਰਕੇ ਤਾਰਾਂ ਵਿਚੋਂ ਕੋਈ ਚੰਗਿਆੜਾ ਡਿਗ ਗਿਆ, ਜਿਸ ਨਾਲ ਦੇਖਦਿਆਂ ਦੇਖਦਿਆਂ ਕਣਕ ਪੱਕੀ ਅਤੇ ਸੁੱਕੀ ਹੋਣ ਕਰਕੇ ਚਾਰ ਚੁਫੇਰਿਓਾ ਅੱਗ ਦੀ ਲਪੇਟ ਵਿਚ ਆ ਗਈ ਤੇ ਚਾਰੇ ਪਾਸੇ ਅੱਗ ਦੀਆਂ ਲਾਟਾਂ ਅਤੇ ਧੰੂਆਂ ਹੀ ਧੰੂਆਂ ਦਿਖਾਈ ਦੇਣ ਲੱਗਾ, ਜਿਸ ਨਾਲ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਕੀਤੀ ਹੋਈ ਦਿਨ ਰਾਤ ਦੀ ਮਿਹਨਤ ਉਪਰ ਪਾਣੀ ਫਿਰ ਗਿਆ | ਹਾਲਾਂਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਵਾ ਤੇਜ ਵਗਣ ਕਰਕੇ ਅੱਗ ਇੰਨੀ ਤੇਜ਼ ਹੋ ਚੁੱਕੀ ਸੀ ਕਿ ਲੋਕਾਂ ਦੀ ਅੱਗ ਦੇ ਸਾਹਮਣੇ ਆਪਣੀ ਵਾਹ ਹੀ ਨਹੀਂ ਚੱਲ ਸਕੀ, ਜਦ ਕਿ ਮਿਹਨਤ ਕਰਕੇ ਪੁੱਤਾਂ ਵਾਂਗੂ ਪਾਲੀ ਫ਼ਸਲ ਮਿੰਟਾਂ ਸਕਿੰਟਾਂ ਵਿਚ ਸੜ ਕੇ ਸੁਆਹ ਹੋ ਗਈ, ਕੁੱਝ ਖੇਤਾਂ ਦੇ ਨਾੜ ਨੂੰ ਵੀ ਅੱਗ ਲੱਗ ਗਈ | ਇਸ ਮÏਕੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਡੀ ਪੱਕੀ ਕਣਕ ਨੂੰ ਅਚਾਨਕ ਲੱਗੀ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਗਰਦਾਵਰੀ ਕਰਾ ਕੇ ਸਾਨੂੰ ਬਣਦਾ ਅਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਮੁੜ ਪੈਰਾਂ 'ਤੇ ਖੜੇ ਹੋ ਸਕਣ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੇ ਕਰਜ਼ਿਆਂ ਹੇਠ ਦੱਬਿਆ ਹੋਇਆ ਹੈ, ਫਿਰ ਅਜਿਹੀ ਮਾਰ ਕਿਥੋਂ ਚੱਲ ਸਕੇਗਾ |