07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਾਲਕ ਘਰ ਚੋਰੀ ਕਰਨ ਆਇਆ ਡਰਾਈਵਰ ਕਾਬੂ

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਾਊਥ ਸਿਟੀ ਵਿਚ ਮਾਲਕਾਂ ਦੇ ਘਰ ਚੋਰੀ ਕਰਨ ਆਏ ਇਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਇੰਦਰਜੀਤ ਅਰੋੜਾ ਵਾਸੀ ਸਾਊਥ ਸਿਟੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਡਰਾਈਵਰ ਸÏਰਵ ਗਰਚਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦਾ ਡਰਾਈਵਰ ਹੈ ਅਤੇ ਬੀਤੇ ਦਿਨ ਆਪਣੀ ਸਿਹਤ ਖ਼ਰਾਬ ਹੋਣ ਦਾ ਕਹਿ ਕੇ ਘਰੋਂ ਚਲਾ ਗਿਆ | ਕੁੱਝ ਸਮੇਂ ਬਾਅਦ ਉਹ ਮੂੰਹ ਢੱਕ ਕੇ ਉਥੇ ਆਇਆ ਅਤੇ ਅਲਮਾਰੀ ਵਿਚ ਭਾਈ 30 ਹਜ਼ਾਰ ਦੀ ਨਕਦੀ ਚੋਰੀ ਕਰਨ ਲੱਗ ਪਿਆ | ਜਦੋਂ ਉਸਦੀ ਪਤਨੀ ਨੇ ਉਸ ਨੰੂ ਅਜਿਹਾ ਕਰਨ ਤੋਂ ਰੋਕਿਆ ਤਾਂ ਕਥਿਤ ਦੋਸ਼ੀ ਨੇ ਆਪਣੇ ਪਾਸ ਰੱਖਿਆ ਚਾਕੂ ਕੱਢ ਲਿਆ | ਉਸ ਦੀ ਪਤਨੀ ਵਲੋਂ ਰੋਲਾ ਪਾਉਣ 'ਤੇ ਕੰਧ ਟੱਪ ਕੇ ਉਥੋਂ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਕਥਿਤ ਦੋਸ਼ੀ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਬੱਗਾ ਕਲਾਂ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ, 20 ਕਿੱਲੇ ਸੜ ਕੇ ਹੋਏ ਸੁਆਹ <br/> ਅਗਲੀ ਖ਼ਬਰ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਜੀਉਣਾ ਮੁਹਾਲ-ਸਲੂਜਾ <br/>
Ad Position 24