ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਵਿਚ ਗਰਮੀ ਦੀ ਆਮਦ ਹੁੰਦੇ ਹੀ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਇਕ ਪੈੱ੍ਰਸ ਬਿਆਨ ਰਾਹੀਂ ਕੀਤਾ | ਸ. ਸਲੂਜਾ ਨੇ ਕਿਹਾ ਕਿ ਮੁਫ਼ਤ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਰੇ ਦਾਅਵੇ ਹਵਾ ਹੋ ਗਏ | ਜਦੋਂ ਗਰਮੀ ਦੀ ਸ਼ੁਰੂਆਤ 'ਤੇ ਹੀ ਬਿਨਾਂ ਅਗਾੳਾੂ ਸੂਚਨਾ ਦੇ ਲੰਬੇ-ਲੰਬੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ, ਜਿਸ ਨਾਲ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ | ਪਹਿਲਾਂ ਤੋਂ ਹੀ ਖਾੜੀ ਦੀ ਜੰਗ 'ਤੇ ਲੇਬਰ ਦੇ ਜਾਣ ਤੋਂ ਪਰੇਸ਼ਾਨ ਵਪਾਰੀ ਤੇ ਕਾਰਖ਼ਾਨੇਦਾਰ ਮਸ਼ੀਨ ਦਾ ਚੱਕਾ ਚੱਲਦਾ ਰੱਖਣ ਲਈ ਡੀਜ਼ਲ ਫੂਕ ਰਿਹਾ ਹੈ | ਉਨ੍ਹਾਂ ਕਿਹਾ ਅਜੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ | ਝੋਨੇ ਸਮੇਂ ਤਾਂ ਹੋਰ ਵੀ ਬੁਰਾ ਹਾਲ ਹੋਵੇਗਾ | ਸ. ਸਲੂਜਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇ ਤੇ ਆਪਣੇ ਵਾਅਦੇ ਮੁਤਾਬਿਕ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ ਤਾਂ ਆਮ ਜਨਤਾ ਸੁੱਖ ਦਾ ਸਾਹ ਲੈ