ਫੁੱਲਾਂਵਾਲ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਬਸੰਤ ਐਵਨਿਊ ਕਾਲੋਨੀ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਵਲੋਂ ਇਕ ਭਰਵੀਂ ਮੀਟਿੰਗ ਸਰਕਲ ਪ੍ਰਧਾਨ ਹਰਸਿਮਰਨ ਸਿੰਘ ਬਸੰਤ ਸਿਟੀ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਜੀਤ ਸਿੰਘ ਤਲਵੰਡੀ ਵੀ ਮੌਜੂਦ ਰਹੇ | ਇਸ ਮੌਕੇ ਬਸੰਤ ਐਵਨਿਊ ਵਾਸੀਆਂ ਵਲੋਂ ਸਿੰਮਕ ਨੂੰ ਵੱਡੀ ਗਿਣਤੀ ਵਿਚ ਸਮਰਥਨ ਦੇਣ ਦਾ ਵਾਅਦਾ ਕੀਤਾ ਗਿਆ, ਹਾਜ਼ਰੀਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ ਨੂੰ ਸਰਕਾਰਾਂ ਵਲੋਂ ਅਕਸਰ ਵਿਕਾਸ ਦੇ ਪੱਖੋ ਅਣਗੌਲਿਆ ਹੀ ਕੀਤਾ ਗਿਆ ਹੈ, ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਸਾਰੇ ਹੀ ਸੂਬੇ ਦਾ ਬਿਨਾਂ ਕਿਸੇ ਪੱਖਪਾਤ ਤੋਂ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ | ਹਲਕਾ ਵਾਸੀਆਂ ਨੂੰ ਸਾਰੀਆਂ ਹੀ ਮੁੱਢਲੀਆਂ ਸਹੂਲਤਾਂ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਚਨਬੱਧ ਹੈ | ਕਾਲੋਨੀ ਵਾਸੀਆਂ ਵਲੋਂ ਆਏ ਸਾਰੇ ਮਹਿਮਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਿੱਟੂ ਗਰੇਵਾਲ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਦਿਆਪ੍ਰੀਤ ਸਿੰਘ, ਦਿਲਸ਼ਾਨ ਕੋਕਰੀ, ਇੰਦਰਦੀਪ ਸਿੰਘ, ਹਰਮਿੰਦਰ ਸਿੰਘ, ਭਰਪੂਰ ਸਿੰਘ ਬਾਂਸਲ, ਭੁਪਿੰਦਰ ਸਿੰਘ, ਗੁਰਜੀਤ ਸਿੰਘ ਛਾਬੜਾ, ਗੁਰਪ੍ਰੀਤ ਕੋਕਰੀ, ਸ਼ਾਨ ਕੋਕਰੀ, ਦੀਪਕ, ਕਰਮਜੀਤ ਸਿੰਘ, ਜੋਰਾ ਸਿੰਘ ਸਿੰਮਕ ਥਰੀਕੇ, ਸੋਨੀ ਪੰਡਤ ਥਰੀਕੇ, ਸ਼ਿਵਮ ਸ਼ਰਮਾ, ਅਮਨ ਪਾਵਾ, ਅੰਗਦ, ਮਲਕੀਤ ਸਿੰਘ, ਕਮਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਪਿ੍ੰਸ, ਗੁਰਪ੍ਰੀਤ ਸਿੰਘ ਟੋਨੀ ਆਦਿ ਤੋਂ ਇਲਾਵਾ ਹੋਰ ਵੀ ਮਹੱਲਾ ਨਿਵਾਸੀ ਹਾਜ਼ਰ ਰਹੇ |