ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਖੇ 26 ਅਪ੍ਰੈਲ ਨੂੰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਕੀਤੀ ਜਾ ਰਹੀ ਵਿਸ਼ਾਲ ਪੰਥਕ ਇਕੱਤਰਤਾ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਕੀਤੀ ਗਈ¢ ਮੀਟਿੰਗ ਦÏਰਾਨ ਲੁਧਿਆਣਾ ਦੇ ਆਬਜ਼ਰਵਰ ਪਿ੍ਥੀਪਾਲ ਸਿੰਘ, ਸੀਨੀਅਰ ਪਾਰਟੀ ਆਗੂ ਰਾਜੀਵ ਕੁਮਾਰ ਲਵਲੀ, ਜਸਵੰਤ ਸਿੰਘ ਚੀਮਾ, ਇੰਦਰਜੀਤ ਸਿੰਘ ਐਡਵੋਕੇਟ, ਗੁਰਪ੍ਰੀਤ ਸਿੰਘ ਸੋਨੂੰ ਪਹੁੰਚੇ ਅਤੇ ਇਸ ਇਕੱਤਰਤਾ ਨੂੰ ਸਫਲ ਕਰਨ ਸਬੰਧੀ ਪਾਰਟੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ¢ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪਿ੍ਥੀਪਾਲ ਸਿੰਘ ਅਤੇ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ 26 ਅਪ੍ਰੈਲ, ਦਿਨ ਐਤਵਾਰ ਨੂੰ ਆਸ਼ਾ ਰਾਣੀ ਪਾਰਕ, 33 ਫੁੱਟਾ ਰੋਡ, ਨੇੜੇ ਰਾਮ ਨਗਰ, ਮੁੰਡੀਆਂ ਕਲਾਂ, ਲੁਧਿਆਣਾ ਵਿਖੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਜਥੇਬੰਦੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਪੰਥਕ ਇਕੱਤਰਤਾ ਕੀਤੀ ਜਾ ਰਿਹਾ ਹੈ¢ ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਮÏਜੂਦਾ ਹਾਲਾਤਾਂ ਤੋਂ ਤੰਗ ਅਤੇ ਪਰੇਸ਼ਾਨ ਲੋਕ ਵੱਡਾ ਸਿਆਸੀ ਬਦਲ ਲਿਆਉਣਾ ਚਾਹੁੰਦੇ ਹਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਣਨ ਜਾ ਰਹੀ ਪੰਥਕ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗੀ¢ ਪਾਰਟੀ ਆਗੂਆਂ ਨੇ ਕਿਹਾ ਕਿ ਪੰਥਕ ਇਕੱਤਰਤਾ ਨੂੰ ਲੈ ਕੇ ਲੋਕਾਂ ਤੋਂ ਮਿਲ ਰਿਹਾ ਭਰਵਾ ਹੁੰਗਾਰਾ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਉੱਪਰ ਮੋਹਰ ਲਗਾਉਂਦਾ ਹੈ¢ ਇਸ ਮÏਕੇ ਹੋਰਨਾਂ ਤੋਂ ਇਲਾਵਾ, ਬਾਬਾ ਦਰਸ਼ਨ ਸਿੰਘ ਪੰਚ, ਪ੍ਰਗਟ ਸਿੰਘ, ਰਿੰਕੂ ਰਾਠੌਰ, ਮਧੂ ਸੂਦਨ, ਅਵਤਾਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਜੋਰਾ ਸਿੰਘ, ਮਨਮੋਹਨ ਸਿੰਘ, ਜਸਰਾਜ ਸਿੰਘ, ਜਸਵੀਰ ਸਿੰਘ, ਅਮਿ੍ਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ ਚÏਹਾਨ ਸ਼ੁੱਭ ਸ਼ਰਮਾ ਹਰਮੀਤ ਸਿੰਘ, ਦਾਨ ਸਿੰਘ ਵੀ ਮÏਜੂਦ ਰਹੇ¢