07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਰੋਗਿਆ ਸੇਵਾ ਕੇਂਦਰ ਵਲੋਂ ਐਕਿਊਪ੍ਰੈਸ਼ਰ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 23-04-2026
ਫੁੱਲਾਂਵਲ, 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਲਲਤੋਂ ਕਲਾਂ ਵਿਖੇ ਸਥਿਤ ਅਰੋਗਿਆ ਸੇਵਾ ਕੇਂਦਰ ਵਿਖੇ ਸੈਂਟਰ ਹੈੱਡ ਡਾ. ਦੀਪਕ ਗੁਪਤਾ, ਡਾ. ਸਮੀਰ ਕੰਬੋਜ ਅਤੇ ਡਾ. ਪ੍ਰਥਮ ਗੁਪਤਾ ਦੀ ਅਗਵਾਈ ਹੇਠ ਪੰਜ ਦਿਨਾਂ ਐਕਿਊਪ੍ਰੈਸ਼ਰ ਵਰਕਸ਼ਾਪ ਅਤੇ ਮੁਕਾਬਲਾ ਕਰਵਾਇਆ ਗਿਆ | ਸਵਦੇਸ਼ੀ ਫਾਊਾਡੇਸ਼ਨ ਦੇ ਮੁੱਢਲੇ ਸਹਿਯੋਗ ਨਾਲ ਲਗਾਈ ਵਰਕਸ਼ਾਪ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਦੀਪਕ ਗੁਪਤਾ ਨੇ ਦੱਸਿਆ ਕਿ ਐਕਿਊਪ੍ਰੈਸ਼ਰ ਦਵਾਈ ਇਕ ਪ੍ਰਾਚੀਨ ਪ੍ਰਣਾਲੀ ਹੈ, ਜੋ ਸਾਡੇ ਹੱਥਾਂ ਅਤੇ ਪੈਰਾਂ 'ਤੇ ਸਥਿਤ ਖ਼ਾਸ ਊਰਜਾ ਬਿੰਦੂਆਂ 'ਤੇ ਦਬਾਅ ਪਾ ਕੇ, ਦਵਾਈ ਦੀ ਵਰਤੋਂ ਜਾਂ ਕਿਸੇ ਵੀ ਮਾੜੇ ਪ੍ਰਭਾਵਾਂ ਤੋਂ ਬਿਨਾਂ ਲਾਇਲਾਜ ਬਿਮਾਰੀਆਂ ਦਾ ਵੀ ਇਲਾਜ ਸੰਭਵ ਹੈ | ਉਨ੍ਹਾਂ ਪ੍ਰੈਕਟੀਸ਼ਨਰਾਂ ਨੂੰ ਕੁਦਰਤੀ ਇਲਾਜ ਵਿਧੀਆਂ ਬਾਰੇ ਸਾਵਧਾਨੀ ਨਾਲ ਹਦਾਇਤਾਂ ਦਿੱਤੀਆਂ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਤਕਨੀਕੀ ਪ੍ਰਕਿਰਿਆਵਾਂ ਦਾ ਅਭਿਆਸ ਕਰਨ ਲਈ ਮਾਰਗ ਦਰਸ਼ਨ ਕੀਤਾ | ਇਸ ਵਰਕਸ਼ਾਪ ਦੇ ਹਿੱਸੇ ਵਜੋਂ ਇਕ ਕੁਦਰਤੀ ਇਲਾਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਹਿਲਾ ਇਨਾਮ ਡਾ. ਪ੍ਰਦੀਪ ਕੁਮਾਰ (ਫ਼ਿਰੋਜ਼ਪੁਰ), ਦੂਜਾ ਇਨਾਮ ਡਾ. ਬਿੰਦੀਆ ਗੋਇਲ (ਕੋਟਕਪੂਰਾ) ਅਤੇ ਤੀਜਾ ਇਨਾਮ ਡਾ. ਕੀਰਤੀ (ਲੁਧਿਆਣਾ) ਨੇ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਤੋਂ ਇਲਾਵਾ ਸ਼ਤਰੂਧਨ ਬਾਂਸਲ (ਸਮਾਜ ਸੇਵਕ ਅਤੇ ਯੋਗ ਆਚਾਰੀਆ), ਤਰਸੇਮ ਸਿੰਘ ਸੱਗੀ, ਸੁਰੇਸ਼ ਸੇਠੀ, ਨੀਰਜ ਗੋਇਲ, ਮਨਮੋਹਨ ਸਿੰਘ, ਰਾਜੀਵ ਚੌਹਾਨ, ਅਤੇ ਨਿਰਦੋਸ਼ ਭਾਰਦਵਾਜ ਨੇ ਐਕਿਊਪ੍ਰੈਸ਼ਰ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਤੋਂ ਦਿਨੇਸ਼ ਚੌਧਰੀ, ਮੈਡਮ ਪੂਜਾ ਅਤੇ ਮੈਡਮ ਭਾਵਨਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਵਿਸ਼ਾਲ ਪੰਥਕ ਇਕੱਤਰਤਾ 26 ਨੂੰ <br/> ਅਗਲੀ ਖ਼ਬਰ 'ਆਪ' ਸਰਕਾਰ ਦੇ ਵਿਧਾਇਕਾਂ ਤੋਂ ਲੈ ਕੇ ਮੰਤਰੀਆਂ 'ਤੇ ਲੱਗ ਰਹੇ ਨੇ ਭਿ੍ਸ਼ਟਾਚਾਰ ਦੇ ਇਲਜ਼ਾਮ-ਪਾਲ ਸਿੰਘ ਗਰੇਵਾਲ <br/...
Ad Position 24