07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰਾਕੇਸ਼ ਖੇੜਾ ਨਵੇਂ ਬਰਾਂਚ ਮੈਨੇਜਰ ਨਿਯੁਕਤ

Ad Position 21
No active advertisement
ਅਜੀਤ ਡੈਸਕ 23-04-2026
ਮੰਡੀ ਲਾਧੂਕਾ, 22 ਅਪ੍ਰੈਲ (ਛਾਬੜਾ)-ਮੰਡੀ ਦੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿਚ ਰਾਕੇਸ਼ ਖੇੜਾ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ | ਉਹ ਅਬੋਹਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬੈਂਕ ਦੀ ਬਰਾਂਚ ਤੋਂ ਤਬਦੀਲ ਹੋ ਕੇ ਆਏ ਹਨ | ਉਨ੍ਹਾਂ ਤੋਂ ਪਹਿਲਾਂ ਰਹੇ ਮੈਨੇਜਰ ਅਸ਼ੀਸ਼ ਕੰਬੋਜ ਦਾ ਤਬਾਦਲਾ ਕਰਕੇ ਜਲਾਲਾਬਾਦ ਦੀ ਬਰਾਂਚ ਵਿਚ ਨਿਯੁਕਤ ਕੀਤਾ ਗਿਆ ਹੈ | ਰਾਕੇਸ਼ ਖੇੜਾ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਭਾਰਤ ਸਰਕਾਰ ਵਲੋਂ ਲੋਕ ਹਿਤ ਅਤੇ ਕਿਸਾਨ ਹਿਤ ਵਿਚ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ ਹੈ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਕਿਸਾਨ ਵੀਰ ਸਸਤੇ ਕਰਜ਼ ਤੇ ਲੋਨ ਤੇ ਲਿਮਟ ਬਣਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ 'ਤੇ ਸੰਦੀਪ ਡੋਡਾ, ਵਿਕਾਸ ਟੰਡਨ, ਵਿਨੋਦ ਕੁਮਾਰ, ਮੋਹਿਤ ਕੁਮਾਰ, ਅਨੁਜ਼ ਧੂੜੀਆ, ਭਗਵਾਨ ਦਾਸ ਇਟਕਾਨ, ਰਾਮੇਸ਼ ਕੁਮਾਰ ਅਤੇ ਬਲਵਿੰਦਰ ਦਾਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਚੌਥੇ ਸਾਲ ਵੀ ਮੁਫ਼ਤ ਠੰਢੇ ਜਲ ਦੇ ਵਾਹਨ ਦੀ ਸੇਵਾ ਸ਼ੁਰੂ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਹਲਕਾ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ
Ad Position 24